ਬਠਿੰਡਾ ’ਚ ਸੜਕ ਹਾਦਸੇ ’ਚ ਏਐਸਆਈ ਦੀ ਮੌਤ, ਚਾਰ ਜ਼ਖ਼ਮੀ/ ਮੁਕਤਸਰ ਸਾਹਿਬ ਪਰਤ ਰਹੇ ਸੀ ਪੁਲਿਸ ਮੁਲਾਜ਼ਮ/ ਟਰੱਕ ਨਾਲ ਟਕਰਾਈ ਮੁਕਤਸਰ ਸੀਆਈਏ ਸਟਾਫ਼ ਦੀ ਗੱਡੀ

0
103

ਬਠਿੰਡਾ-ਬਰਨਾਲਾ ਰੋਡ ’ਤੇ ਰਾਮਪੁਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਪੁਲਿਸ ਮੁਲਾਜ਼ਮ ਸ੍ਰੀ ਮੁਕਤਸਰ ਸਾਹਿਬ ਸੀਆਈਏ ਸਟਾਫ ਵਿਚ ਤੈਨਾਤ ਸਨ ਅਤੇ ਉਹ ਰੇਡ ਕਰ ਕੇ ਵਾਪਸ ਪਰਤ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਦੀ ਗੱਡੀ ਦੀ ਇਕ ਟਰੱਕ ਨਾਲ ਟੱਰਕ ਹੋ ਗਈ।  ਜ਼ਖਮੀ ਮੁਲਾਜ਼ਮਾਂ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਸੀਆਈਏ ਮੁਕਤਸਰ ਦੀ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਏ.ਐੱਸ.ਆਈ. ਜਲੰਧਰ ਸਿੰਘ ਗੱਡੀ ਡਰਾਈਵ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇਨਾਂ ਭਿਆਨਕ ਸੀ ਕਿ ਪੁਲਿਸ ਮੁਲਾਜ਼ਮ ਦੀ ਮੌਕੇ ‘ਤੇ ਹੋਈ ਮੌਤ ਹੋ ਗਈ।

LEAVE A REPLY

Please enter your comment!
Please enter your name here