ਪੰਜਾਬ ਲੁਧਿਆਣਾ ‘ਚ ਥਾਰ ‘ਤੇ ਤਾਬੜਤੋੜ ਫਾਇਰਿੰਗ/ ਘੇਰ ਕੇ ਕੀਤਾ ਹਮਲਾ/ ਟਾਇਰ ਫੁੱਟਣ ਦੇ ਬਾਵਜੂਦ ਗੱਡੀ ਭਜਾ ਕੇ ਬਚਾਈ ਜਾਨ By admin - November 3, 2026 0 4 Facebook Twitter Pinterest WhatsApp ਲੁਧਿਆਣਾ ਵਿੱਚ ਜਨਮਦਿਨ ਦੀ ਰਾਤ ਇੱਕ ਨੌਜਵਾਨ ਦੀ ਥਾਰ ਗੱਡੀ ‘ਤੇ ਤਾਬੜਤੋੜ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸ਼ਿੰਗਾਰ ਸਿਨੇਮਾ ਰੋਡ ਸਥਿਤ ਹਰਚਰਨ ਨਗਰ ਇਲਾਕੇ ਦੀ ਹੈ, ਜਿੱਥੇ ਪੀੜਤ ਦਿਵਿਆਂਸ਼ੂ ਦੇ ਮੁਤਾਬਕ 25 ਤੋਂ 30 ਨੌਜਵਾਨਾਂ ਨੇ ਪਹਿਲਾਂ ਉਸ ਦੀ ਗੱਡੀ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਅਤੇ ਫਿਰ 15 ਤੋਂ 20 ਰਾਊਂਡ ਫਾਇਰ ਕੀਤੇ। ਹਮਲੇ ਦੌਰਾਨ ਗੱਡੀ ਦੇ ਸ਼ੀਸ਼ੇ ਟੁੱਟ ਗਏ ਅਤੇ ਟਾਇਰ ਵੀ ਨੁਕਸਾਨੇ ਗਏ, ਪਰ ਨੌਜਵਾਨ ਗੱਡੀ ਭਜਾ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ। ਪੀੜਤ ਨੇ ਹਮਲੇ ਪਿੱਛੇ ਇੱਕ ਲੜਕੀ ਨਾਲ ਚੱਲ ਰਹੇ ਪੁਰਾਣੇ ਵਿਵਾਦ ਨੂੰ ਕਾਰਨ ਦੱਸਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਿਤ ਨੇ ਦੱਸਿਆ 25 ਤੋਂ 30 ਨੌਜਵਾਨਾਂ ਨੇ ਉਸ ਦੀ ਗੱਡੀ ਨੂੰ ਘੇਰ ਕੇ ਇੱਟਾਂ ਪੱਥਰ ਮਾਰੇ ਅਤੇ ਸ਼ੀਸ਼ੇ ਭੰਨ ਦਿੱਤੇ ਗਏ ਜਿਸ ਤੋਂ ਬਾਅਦ ਗੱਡੀ ਤੇ 15-20 ਰਾਊਂਡ ਫਾਇਰ ਕੀਤੇ ਗਏ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਦੇ ਟਾਇਰ ਫੱਟਣ ਦੇ ਬਾਵਜੂਦ ਵੀ ਗੱਡੀ ਭਜਾ ਕੇ ਉਥੋਂ ਆਪਣੀ ਜਾਨ ਬਚਾਈ ਘਟਨਾ 12:30 ਵਜੇ ਦੇ ਕਰੀਬ ਵਾਪਰੀ। ਦਿਵਿਆਂਸ਼ੂ ਨੇ ਦੱਸਿਆ ਉਹ ਆਪਣੇ ਦੋਸਤ ਨੂੰ ਘਰ ਛੱਡਣ ਦੇ ਲਈ ਕਿਹਾ ਸੀ। ਦਿਵਿਆਂਸ਼ੂ ਮੁਤਾਬਕ ਪਿਛਲੇ ਡੇਢ ਸਾਲ ਤੋਂ ਇੱਕ ਲੜਕੀ ਦੇ ਨਾਲ ਉਸਦਾ ਵਿਵਾਦ ਚੱਲ ਰਿਹਾ ਹੈ। ਉਸਦਾ ਆਰੋਪ ਹੈ ਕਿ ਲੜਕੀ ਨੇ ਫੋਨ ਕਰਕੇ ਉਸਨੂੰ ਗਲੀ ਵਿੱਚ ਆਣ ਦੇ ਲਈ ਕਿਹਾ ਉੱਥੇ ਪਹੁੰਚਦੇ ਸੀ 25 ਤੋਂ 30 ਨੌਜਵਾਨਾਂ ਨੇ ਉਸਦੀ ਗੱਡੀ ਦਾ ਰਸਤਾ ਰੋਕ ਲਿਆ ਅਤੇ ਧਮਕਾਇਆ।