ਚਾਚੇ ਵੱਲੋਂ ਭਤੀਜੀ ’ਤੇ ਦਾਤਰ ਨਾਲ ਹਮਲੇ ਦੀ ਕੋਸ਼ਿਸ਼/ ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ/ ਤੇਜ਼ਧਾਰ ਹਥਿਆਰ ਤੇ ਨਸ਼ੀਲੀਆਂ ਗੋਲੀਆਂ ਬਰਾਮਦ

0
8

ਜਲੰਧਰ ਦੇ ਕਿਸ਼ਨਪੁਰਾ ਇਲਾਕੇ ਵਿਚ ਅੱਜ ਉਸ ਵੇਲੇ ਵੱਡੀ ਘਟਨਾ ਟਲ ਗਈ ਜਦੋਂ ਇੱਥੇ ਇਕ ਨੌਜਵਾਨ ਲੜਕੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੀ ਕੋਸ਼ਿਸ਼ ਕਰਦੇ ਸਖਸ਼ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਹਮਲਾਵਰ ਲੜਕੀ ਦਾ ਸਕਾ ਚਾਚਾ ਦੱਸਿਆ ਜਾ ਰਿਹਾ ਐ। ਲੜਕੀ ਦੇ ਦੱਸਣ ਮੁਤਾਬਕ ਉਸ ਦਾ ਚਾਚਾ ਪਹਿਲਾਂ ਵੀ ਕਈ ਵਾਰ ਹਮਲੇ ਦੀ ਕੋਸ਼ਿਸ਼ ਚੁੱਕਾ ਐ। ਹਮਲੇ ਦੀ ਵਜ੍ਹਾ ਘਰੇਲੂ ਝਗੜਾ ਦੱਸਿਆ ਜਾ ਰਿਹਾ ਐ। ਮੌਕੇ ਤੇ ਇਕੱਠਾ ਹੋਏ ਲੋਕਾਂ ਨੇ ਹਮਲਾਵਰ ਦੇ ਆਟੋ ਵਿਚੋਂ ਇਕ ਤੇਜ਼ਧਾਰ ਹਥਿਆਰ, ਇਕ ਚਾਕੂ ਤੇ ਕੁੱਝ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ। ਪੁਲਿਸ ਨੇ ਮੁਲਜਮ ਨੂੰ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਕਿਹਾ ਕਿ ਉਸਦਾ ਚਾਚਾ ਉਸਨੂੰ 4 ਸਾਲਾਂ ਤੋਂ ਤੰਗ ਕਰ ਰਿਹਾ ਹੈ। ਇਸ ਘਟਨਾ ਸਬੰਧੀ ਕਈ ਵਾਰ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਗਈ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅੱਜ ਵੀ ਚਾਚੇ ਨੇ ਉਸਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ, ਉਸਨੇ ਪੀੜਤਾ ਨੂੰ ਚੁੱਪਚਾਪ ਆਟੋ ਵਿੱਚ ਬੈਠ ਜਾਣ ਦੀ ਚਿਤਾਵਨੀ ਵੀ ਦਿੱਤੀ। ਪੀੜਤਾ ਨੇ ਕਿਹਾ ਕਿ ਚਾਚੇ ਦੇ ਵਿਵਹਾਰ ਕਾਰਨ ਉਹ 4 ਸਾਲ ਤਕ ਆਪਣੀ ਭੈਣ ਕੋਲ ਕਰਤਾਰਪੁਰ ਵਿਖੇ ਰਹਿੰਦੀ ਰਹੀ ਐ ਪਰ ਹੁਣ ਉਹ ਵਾਪਸ ਆਈ ਐ ਤਾਂ ਉਸ ਨੇ ਫਿਰ ਤੰਗ ਕਰਨਾ ਸ਼ੁਰੂ ਕਰ ਦਿੱਤਾ ਐ। ਪੀੜਤਾ ਨੇ ਕਿਹਾ ਕਿ ਉਸਦੇ ਪਿਤਾ ਨੂੰ ਚਾਚੇ ਦੇ ਵਿਵਹਾਰ ਬਾਰੇ ਸ਼ੱਕ ਸੀ, ਜਿਸ ਦੇ ਚਲਦਿਆਂ ਉਹ ਧਿਆਨ ਰੱਖ ਰਿਹਾ ਸੀ, ਜਿਸ ਕਾਰਨ ਅੱਜ ਉਸ ਦੀ ਜਾਨ ਬੱਚ ਗਈ ਐ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੇ ਢਿੱਲੀ ਕਾਰਵਾਈ ਵੀ ਇਲਜਾਮ ਵੀ ਲਾਏ। ਇਸੇ ਦੌਰਾਨ ਲੋਕਾਂ ਦੀ ਇਤਲਾਹ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲੈ ਗਈ।

LEAVE A REPLY

Please enter your comment!
Please enter your name here