ਤਰਨ ਤਾਰਨ ਦੇ ਪਿੰਡ ਜੋਤੀ ਸ਼ਾਹ ’ਚ ਚੱਲੀ ਗੋਲੀ/ ਰੰਜ਼ਿਸ਼ ਤਹਿਤ ਚੱਲੀ ਗੋਲੀ ਨਾਲ ਇਕ ਗੰਭੀਰ ਜ਼ਖ਼ਮੀ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
8

ਤਰਨ ਤਾਰਨ ਦੇ ਹਲਕਾ ਪੱਟੀ ਦੇ ਪਿੰਡ ਜੋਤੀ ਸ਼ਾਹ ਵਿਖੇ ਦੋ ਧਿਰਾਂ ਵਿਚਾਲੇ ਝਗੜੇ ਦੌਰਾਨ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਇੱਥੇ ਗੁਆਢ  ਵਿਚ ਰਹਿੰਦੇ ਦੋ ਪਰਿਵਾਰਾਂ ਵਿਚਾਲੇ ਰੰਜ਼ਿਸ਼ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸੇ ਦੌਰਾਨ ਇਕ ਧਿਰ ਨੇ ਬਾਹਰੋਂ ਬੰਦੇ ਮੰਗਵਾ ਕੇ ਦੂਜੀ ਧਿਰ ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਹਮਲਾਵਰਾਂ ਵੱਲੋਂ ਚਲਾਈ ਗੋਲੀ ਨਾਲ ਕਿਰਨਦੀਪ ਕੌਰ ਨਾਮ ਦੀ ਔਰਤ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ, ਜਿੱਥੇ  ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ। ਇਸ ਤੋਂ ਇਲਾਵਾ ਦੋ ਜਣੇ ਹੋਰ ਵੀ ਜ਼ਖਮੀ ਹੋਏ ਨੇ। ਘਟਨਾ ਦੀ ਸੂਚਨਾ ਮਿਲਣ ਬਾਅਦ ਪਹੁੰਚੀ ਪੁਲਿਸ ਨੇ ਜ਼ਖਮੀਆਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here