ਪੰਜਾਬ ਸੰਗਰੂਰ ਦੇ ਪਿੰਡ ਸਾਰੋ ਦੇ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ/ ਲੋਕ ਲਾਈਨਾਂ ’ਚ ਲੱਗ ਕੇ ਪਾਣੀ ਲੈਣ ਲਈ ਹੋਏ ਮਜ਼ਬੂਰ/ ਟੈਂਕਰ ਰਾਹੀਂ ਪਾਣੀ ਮੰਗਵਾ ਕੇ ਡੰਗ ਟਪਾ ਰਹੇ ਲੋਕ By admin - June 17, 2025 0 10 Facebook Twitter Pinterest WhatsApp ਸੰਗਰੂਰ ਦੇ ਪਿੰਡ ਸਾਰੋ ਵਾਸੀਆਂ ਨੂੰ ਅੰਤਾਂ ਦੀ ਗਰਮੀ ਦਰਮਿਆਨ ਪੀਣ ਵਾਲੇ ਪਾਣੀ ਲਈ ਦੋ-ਚਾਰ ਹੋਣਾ ਪੈ ਰਿਹਾ ਐ। ਪਿੰਡ ਵਿਚ ਇਹ ਹਾਲਾਤ ਵਾਟਰ ਸਪਲਾਈ ਵਿਭਾਗ ਦੇ ਬੋਰਵੈਲ ਵਿਚ ਆਈ ਖਰਾਬੀ ਕਾਰਨ ਬਣੇ ਨੇ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਹਿਲਾਂ ਇੱਥੇ ਗੰਦਾ ਪਾਣੀ ਆ ਰਿਹਾ ਸੀ, ਜੋ ਪਿਛਲੇ 15 ਦਿਨਾਂ ਤੋਂ ਬਿਲਕੁਲ ਬੰਦ ਹੋ ਚੁੱਕਾ ਐ। ਹਾਲਾਤ ਐਨੇ ਮਾੜੇ ਨੇ ਕਿ ਲੋਕਾਂ ਨੂੰ ਹੁਣ ਵਾਟਰ ਟੈਂਕਰ ਸਹਾਰੇ ਡੰਗ ਟਪਾਉਣਾ ਪੈ ਰਿਹਾ ਐ। ਇਹ ਟੈਂਕਰ ਇਕ ਕਿਸਾਨ ਵੱਲੋਂ ਭੇਜਿਆ ਜਾਂਦਾ ਐ। ਲੋਕਾਂ ਦਾ ਕਹਿਣਾ ਐ ਕਿ ਉਨ੍ਹਾਂ ਨੂੰ ਪਾਣੀ ਲਈ ਸਵੇਰ ਤੋਂ ਹੀ ਲਾਈਨਾਂ ਵਿਚ ਲੱਗਣਾ ਪੈਂਦਾ ਐ। ਇਸ ਤੋਂ ਬਾਅਦ ਖੇਤਾਂ ਵਿਚ ਕੰਮ ਕਰਨ ਜਾਣਾ ਪੈਂਦਾ ਐ ਅਤੇ ਸ਼ਾਮ ਨੂੰ ਫਿਰ ਪਾਣੀ ਲਈ ਭੱਜ ਨੱਠ ਕਰਨੀ ਪੈਂਦੀ ਐ। ਲੋਕਾਂ ਨੇ ਵਾਟਰ ਸਪਲਾਈ ਵਿਭਾਗ ਤੋਂ ਮਸਲੇ ਦੇ ਛੇਤੀ ਹੱਲ ਦੀ ਮੰਗ ਕੀਤੀ ਐ।