ਤਰਨ ਤਾਰਨ ’ਚ ਕਿਸਾਨਾਂ ਲਈ ਮੁਸੀਬਤ ਬਣਿਆ ਨਹਿਰੀ ਪਾਣੀ/ ਸਮੇਂ ਤੋਂ ਪਹਿਲਾਂ ਛੱਡੇ ਪਾਣੀ ਨਾਲ ਕਣਕ ਦੀ ਪੱਕੀ ਫ਼ਸਲ ਬਰਬਾਦ/ ਕਿਸਾਨਾਂ ਨੇ ਨਹਿਰੀ ਵਿਭਾਗ ਖਿਲਾਫ਼ ਸੰਘਰਸ਼ ਦੀ ਦਿੱਤੀ ਚਿਤਾਵਨੀ

0
10

ਅੰਨਦਾਤੇ ਨੂੰ ਨਿੱਤ ਨਵੀਆਂ ਮੁਸੀਬਤਾਂ ਨਾਲ ਦੋ-ਚਾਰ ਹੋਣਾ ਪੈਂਦਾ ਐ। ਕਿਸਾਨਾਂ ਨੂੰ ਜਿੱਥੇ ਕੁਦਰਤੀ ਮਾਰ ਦੇ ਡਰ ਬਣਿਆ ਰਹਿੰਦਾ ਐ, ਉੱਥੇ ਇਨਸਾਨੀ ਗਲਤੀ ਵੀ ਅੰਨਦਾਤੇ ਲਈ ਮੁਸੀਬਤ ਬਣ ਜਾਂਦੀ ਐ, ਜਿਸ ਦੀ ਉਦਾਹਰਨ ਪਟਿਆਲਾ ਦੇ ਪਿੰਡ ਸਭਰਾ ਤੋਂ ਸਾਹਮਣੇ ਆਈ ਐ, ਜਿੱਥੇ ਨਹਿਰੀ ਵਿਭਾਗ ਦੀ ਗਲਤੀ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪਿਆ ਐ। ਇੱਥੇ ਨਹਿਰੀ ਵਿਭਾਗ ਵੱਲੋਂ ਸਮੇਂ ਤੋਂ ਪਹਿਲਾਂ ਛੱਡੇ ਪਾਣੀ ਨਾਲ ਕਿਸਾਨਾਂ ਦੀ 8 ਤੋਂ 10 ਏਕੜ ਕਣਕ ਦੀ ਫਸਲ ਬਰਬਾਦ ਹੋ ਗਈ ਐ। ਉਧਰ ਪੀੜਤ ਕਿਸਾਨਾਂ ਵਿਚ ਨਹਿਰੀ ਵਿਭਾਗ ਖਿਲਾਫ ਭਾਰੀ ਗੁੱਸਾ ਪਾਇਆ ਜਾ ਰਿਹਾ ਐ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਵਿੱਤ ਸਕੱਤਰ ਸਾਹਿਬ ਸਿੰਘ ਸਭਰਾ ਨੇ ਦੱਸਿਆ ਕਿ ਨਹਿਰ ਮਹਿਕਮੇ ਵੱਲੋਂ ਖਾਰਾ ਰਾਜਬਾਹਾ ਵਿੱਚ ਸਮੇਂ ਤੋਂ ਪਹਿਲਾਂ ਹੀ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਕਿਸਾਨ ਜੁਗਰਾਜ ਸਿੰਘ ਦੀ ਠੇਕੇ ਤੇ ਲਈ ਹੋਈ ਸੱਤ ਏਕੜ ਫਸਲ ਵਿਚ ਪਾਣੀ ਭਰ ਚੁੱਕਾ ਐ। ਇਸ ਤੋਂ  ਇਲਾਵਾ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿਚ ਵੀ ਪਾਣੀ ਭਰ ਗਿਆ ਐ, ਜਿਸ ਕਾਰਨ ਕਿਸਾਨਾਂ ਦੀ 10 ਏਕੜ ਦੇ ਕਰੀਬ ਪੱਕੀ ਖੜ੍ਹੀ ਕਣਕ ਦੀ ਫਸਲ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਐ। ਕਿਸਾਨਾਂ ਦਾ ਕਹਿਣਾ ਐ ਇਕ ਬੇਟਾਈਮਾਂ ਪਾਣੀ ਛੱਡਣ ਕਾਰਨ ਨਹਿਰ ਵਿਚ ਸੀਰਾ ਪੈ ਰਹੀਆਂ ਨੇ, ਜਿਸ ਬਾਰੇ ਵਿਭਾਗ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕਿਸਾਨ ਆਗੂ ਨੇ ਨਹਿਰੀ ਮਹਿਕਮੇ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਨਹਿਰ ਵਿੱਚ ਪਾਣੀ ਛੇਤੀ ਬੰਦ ਨਾ ਕੀਤਾ ਗਿਆ ਤਾਂ ਮਹਿਕਮੇ ਦੇ ਅਧਿਕਾਰੀਆਂ ਖਿਲਾਫ ਅਰਥੀ-ਫੂਕ ਮੁਜਾਹਰਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here