ਹੁਸ਼ਿਆਰਪੁਰ ਦੇ ਪਿੰਡ ਲੈਲੀ ਖੁਰਦ ’ਚ ਲੋਕਾਂ ਦਾ ਪ੍ਰਦਰਸ਼ਨ/ ਸਰਕਾਰੀ ਸਕੀਮ ਦੇ ਲਾਭ ਤੋਂ ਵਾਂਝੇ ਰਹਿਣ ਦਾ ਦੋਸ਼/ ਕੱਚੀਆਂ ਛੱਤਾਂ ਵਾਲੇ ਗਰੀਬਾਂ ਨੂੰ ਨਹੀਂ ਮਿਲੀ ਗ੍ਰਾਂਟ

0
2

ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਪੈਂਦੇ ਪਿੰਡ ਲੈਲੀ ਖੁਰਦ ਵਿੱਚ ਕੇਂਦਰ ਸਰਕਾਰ ਦੀ ਛੱਤਾਂ ਪੱਕੀਆਂ ਕਰਨ ਦੀ ਸਕੀਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਕੱਚੀਆਂ ਛੱਤਾਂ ਵਾਲੇ ਗਰੀਬ ਪਰਿਵਾਰ ਸਹਾਇਤਾ ਦੀ ਉਡੀਕ ਕਰ ਰਹੇ ਹਨ, ਜਦਕਿ ਪੱਕੀਆਂ ਕੋਠੀਆਂ ਵਾਲਿਆਂ ਦੇ ਪਸ਼ੂਆਂ ਦੇ ਵਾੜਿਆਂ ਲਈ ਰਕਮ ਜਾਰੀ ਹੋ ਗਈ ਹੈ। ਪਿੰਡ ਵਾਸੀਆਂ ਮੁਤਾਬਕ ਕਈ ਵਾਰ ਫਾਰਮ ਭਰਨ ਦੇ ਬਾਵਜੂਦ ਕੋਈ ਸਹਾਇਤਾ ਨਹੀਂ ਮਿਲੀ। ਲੋਕਾਂ ਨੇ ਮਨਰੇਗਾ ਮੇਟ ’ਤੇ ਆਪਣੇ ਚਹੇਤਿਆਂ ਦੇ ਫਾਰਮ ਪਾਸ ਕਰਵਾਉਣ ਦੇ ਦੋਸ਼ ਵੀ ਲਗਾਏ ਹਨ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਗਰੀਬ ਪਰਿਵਾਰ ਕਰਜ਼ਾ ਚੁੱਕ ਕੇ ਮਕਾਨ ਬਣਾਉਣ ਲਈ ਮਜਬੂਰ ਹਨ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਕੱਚੀਆਂ ਛੱਤਾਂ ਵਾਲੇ ਲੋੜਵੰਦ ਪਰਿਵਾਰਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਆਏ, ਜਦਕਿ ਪੱਕੀਆਂ ਕੋਠੀਆਂ ਵਾਲਿਆਂ ਦੇ ਪਸ਼ੂਆਂ ਦੇ ਵਾ ਵਾੜਿਆ ਲਈ ਰਕਮ ਜਾਰੀ ਹੋ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਕੀਮ ਤਹਿਤ ਫਾਰਮ ਭਰਨ ਦੇ ਬਾਵਜੂਦ ਕਈ ਗਰੀਬ ਪਰਿਵਾਰ ਸਹਾਇਤਾ ਦੀ ਉਡੀਕ ਕਰ ਰਹੇ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਮਨਰੇਗਾ ਮੇਟ ਨੇ ਆਪਣੇ ਚਹੇਤਿਆਂ ਦੇ ਫਾਰਮ ਪਾਸ ਕਰਵਾਏ ਹਨ ਜਦਕਿ ਗਰੀਬ ਪਰਿਵਾਰ ਕਰਜ਼ਾ ਚੁੱਕ ਕੇ ਮਕਾਨ ਬਣਾਉਣ ਲਈ ਮਜਬੂਰ ਹਨ।
ਪਿੰਡ ਦੀ ਪੰਚ ਨੀਲਮ ਕੌਰ ਨੇ ਵੀ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਦਿਵਿਆਂਗ ਹਨ ਅਤੇ ਘਰ ਦੀਆਂ ਛੱਤਾਂ ਕੱਚੀਆਂ ਤੇ ਕਮਜ਼ੋਰ ਹਨ। ਉਨ੍ਹਾਂ ਅਨੁਸਾਰ, ਇਸ ਸਕੀਮ ਦਾ ਲਾਭ ਲੈਣ ਲਈ ਚਾਰ ਵਾਰ ਫਾਰਮ ਭਰਨ ਦੇ ਬਾਵਜੂਦ ਉਨ੍ਹਾਂ ਨੂੰ ਸਹਾਇਤਾ ਨਹੀਂ ਮਿਲੀ।  ਹੁਣ ਸਵਾਲ ਇਹ ਹੈ ਕਿ ਜੇਕਰ ਲੋੜਵੰਦ ਪਰਿਵਾਰਾਂ ਦੇ ਦੋਸ਼ ਸਹੀ ਹਨ, ਤਾਂ ਉਨ੍ਹਾਂ ਨੂੰ ਸਰਕਾਰੀ ਸਹਾਇਤਾ ਤੋਂ ਵਾਂਝਾ ਕਿਉਂ ਰੱਖਿਆ ਗਿਆ?

LEAVE A REPLY

Please enter your comment!
Please enter your name here