ਫਰੀਦਕੋਟ ’ਚ ਕੂੜੇ ਦੇ ਢੇਰਾਂ ਖ਼ਿਲਾਫ਼ ਲੋਕਾਂ ਦਾ ਰੋਸ/ ਕੂੜਾ ਸਾੜਨ ਨਾਲ ਬੀਮਾਰੀਆਂ ਫੈਲਣ ਦਾ ਖ਼ਦਸ਼ਾ/ ਸਮਾਜ ਸੇਵੀਆਂ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ

0
2

ਫਰੀਦਕੋਟ ਵਿੱਚ ਕੂੜੇ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਦਾ ਗੁੱਸਾ ਵਧਣ ਲੱਗਾ ਹੈ। ਫਰੀਦਕੋਟ-ਕੋਟਕਪੂਰਾ ਰੋਡ ’ਤੇ ਸੇਮ ਨਾਲੇ ਦੇ ਨੇੜੇ ਸਥਿਤ ਨਗਰ ਕੌਂਸਲ ਦੇ ਕੂੜਾ ਡੰਪ ਤੋਂ ਕਰੀਬ ਇੱਕ ਕਿਲੋਮੀਟਰ ਪਹਿਲਾਂ ਹੀ ਸੜਕ ਦੇ ਦੋਵੇਂ ਪਾਸੇ ਕੂੜੇ ਦੇ ਵੱਡੇ-ਵੱਡੇ ਢੇਰ ਲਗਾਏ ਜਾ ਰਹੇ ਹਨ। ਸਮਾਜ ਸੇਵੀਆਂ ਦਾ ਇਲਜ਼ਾਮ ਹੈ ਕਿ ਕੂੜੇ ਕਾਰਨ ਬਦਬੂ ਅਤੇ ਪ੍ਰਦੂਸ਼ਣ ਫੈਲ ਰਿਹਾ ਹੈ। ਕੂੜੇ ਨੂੰ ਅੱਗ ਲਗਾਉਣ ਕਾਰਨ ਨੇੜਲੇ ਜੰਗਲਾਂ ਤੇ ਲੋਕਾਂ ਦੀ ਸਿਹਤ ਨੂੰ ਨੁਕਸਾਨ ਦਾ ਖਦਸ਼ਾ ਹੈ। ਸਮਾਜ ਸੇਵੀਆਂ ਨੇ ਛੇਤੀ ਹੱਲ ਨਾ ਹੋਣ ਤੇ ਵੱਡਾ ਸੰਘਰਸ਼ ਵਿੱਡਣ ਦੀ ਚਿਤਾਵਨੀ ਦਿੱਤੀ ਹੈ।
ਡੰਪ ਤੇ ਪੁੱਜੇ ਸਮਾਜਸੇਵੀ ਜਥੇਬੰਦੀਆਂ ਦੇ ਆਗੂਅ ਨੇ ਕਿਹਾ ਕਿ ਫਰੀਦਕੋਟ ਨਿਵਾਸੀ ਤਾਂ ਪਹਿਲਾ ਹੀ ਆਬਾਦੀ ਦੇ ਨੇੜੇ ਬਣੇ ਕੂੜਾ ਡੰਪ ਤੋ ਪ੍ਰੇਸ਼ਾਨ ਸਨ ਪਰ ਹੁਣ ਨਵਾ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਕੇ ਕੂੜਾ ਡੰਪ ਨੂੰ ਜਾਣ ਵਾਲੇ ਰਸਤੇ ਤੇ ਹੀ ਕਰੀਬ ਇੱਕ ਕਿਲੋਮੀਟਰ ਉਰੇ ਹੀ ਰਸਤੇ ਦੇ ਦੋਨੋ ਪਾਸੇ ਕੁੜੇ ਦੇ ਵੱਡੇ ਵੱਡੇ ਢੇਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਜਿਸ ਨਾਲ ਨਾ ਸਿਰਫ ਬਦਬੂ ਅਤੇ ਪ੍ਰਦੂਸ਼ਣ ਫੈਲਦਾ ਹੈ ਨਾਲ ਹੀ ਇਸ ਕੁੜੇ ਨੂੰ ਲਗਾਈ ਜਾਣ ਵਾਲੀ ਅੱਗ ਨਾਲ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਅੱਗ ਲਗਾਉਣ ਕਾਰਨ ਆਸ ਪਾਸ ਦੇ ਫੈਲੇ ਜੰਗਲ ਨੂੰ ਅੱਗ ਲੱਗਣ ਦੀਆ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਨਾਲ ਹਜ਼ਾਰਾ ਜੀਵ ਜੰਤੂ ਮਰ ਰਹੇ ਹਨ।ਉਨ੍ਹਾਂ ਕਿਹਾ ਕਿ ਨਾਲ ਹੀ ਕਈ ਖੇਤ ਹਨ ਜਿਨ੍ਹਾਂ ਦੀਆਂ ਫਸਲਾਂ ਨੂੰ ਵੀ ਅੱਗ ਲੱਗਣ ਕਾਰਨ ਨੁਕਸਾਨ ਕਿਸਾਨਾਂ ਨੂੰ  ਝਲਣਾ ਪਿਆ। ਨਾਲ ਹੀ ਉਨ੍ਹਾਂ ਕਿਹਾ ਕਿ ਸਿਰਫ ਫਰੀਦਕੋਟ ਹੀ ਨਹੀਂ ਕੋਟਕਪੂਰਾ ਤੋਂ ਵੀ ਕੁੜੇ ਦੀਆ ਟਰਾਲੀਆਂ ਭਰ ਕੇ ਇਥੇ ਖਾਲੀ ਹੀ ਨਹੀਂ ਕੀਤੀਆ ਜਾਂਦੀ ਸਗੋਂ ਉਸਨੂੰ ਅੱਗ ਵੀ ਲਗਾਈ ਜਾ ਰਹੀ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜਲਦ ਇਸ ਰਸਤੇ ਤੋ ਕੂੜਾ ਚੁੱਕ ਕੇ ਡੰਪ ਤੇ ਲਿਜਾ ਕੇ ਸੁੱਟਿਆ ਜਾਵੇ ਅਤੇ ਇਸ ਜਗ੍ਹਾ ਨੂੰ ਖਾਲੀ ਕਰਵਾਇਆ ਜਾਵੇ ਨਾਲ ਹੀ ਪ੍ਰਸਾਸਨ ਅੱਗ ਲਗਾ ਕੇ ਕੂੜਾ ਡਿਸਪੋਸ ਕਰਨ ਦੀ ਬਜਾਏ ਨਵੀਂ ਤਕਨੀਕ ਨਾਲ ਇਸ ਨੂੰ ਡਿਸਪੋਜ਼ ਕੀਤਾ ਜਾਵੇ। ਇਸ ਮੌਕੇ ਸਮਾਜਸੇਵੀ ਨੇ ਸਮੂਹਕ ਤੌਰ ਤੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਕੋਈ ਉਚਿਤ ਹਲ਼ ਨਾ ਕੱਢਿਆ ਤਾਂ ਉਨ੍ਹਾਂ ਵੱਲੋ ਸੰਘਰਸ਼ ਵਿੱਢਿਆ ਜਾਵੇਗਾ ਪਰ ਇਸ ਨਵੇਂ ਬਣ ਰਹੇ ਕੂੜਾ ਡੰਪ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here