ਗੁਰਦਾਸਪੁਰ ਖੇਤੀਬਾੜੀ ਅਧਿਕਾਰੀ ਦੀ ਕਿਸਾਨਾਂ ਨੂੰ ਖਾਸ ਅਪੀਲ/ ਪਰਾਲੀ ਦੀ ਰਹਿੰਦ ਖੁੰਹਦ ਨੂੰ ਵੀ ਅੱਗ ਨਾ ਲਾਉਣ ਦੀ ਸਲਾਹ/ ਸੈਟੇਲਾਈਟ ਰਾਹੀਂ ਹੋ ਸਕਦੀ ਕਾਰਵਾਈ

0
3

 

ਝੋਨੇ ਦੀ ਪਰਾਲੀ ਦੀ ਥੋੜ੍ਹੀ ਜਿਹੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਵੀ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੈਟੇਲਾਈਟ ਰਾਹੀਂ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਸ਼ਾਹਬਾਜ਼ ਸਿੰਘ ਚੀਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਤੋਂ ਬਾਅਦ ਬਚੀ ਰਹਿੰਦ-ਖੂੰਹਦ ਨੂੰ ਵੀ ਅੱਗ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਅਜੇ 15 ਨਵੰਬਰ ਤੱਕ ਦਾ ਸਮਾਂ ਹੈ ਅਤੇ ਜ਼ਿਲ੍ਹੇ ਵਿੱਚ ਪਰਾਲੀ ਸੰਭਾਲਣ ਲਈ ਲੋੜੀਂਦੀਆਂ ਮਸ਼ੀਨਾਂ ਵੀ ਉਪਲਬਧ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਲਦਬਾਜ਼ੀ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਮੁੱਖ ਖੇਤੀਬਾੜੀ ਅਧਿਕਾਰੀ ਸ਼ਾਹਬਾਜ਼ ਸਿੰਘ ਚੀਮਾ ਅਨੁਸਾਰ ਇਹ ਵੇਖਣ ਵਿੱਚ ਆਇਆ ਹੈ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਤੋਂ ਬਾਅਦ ਵੀ ਥੋੜੀ ਬਹੁਤ ਜੋ ਰਹਿੰਦ ਖੂੰਦ  ਬੱਚ ਜਾਂਦੀ ਹੈ ਕਿਸਾਨ ਉਸ ਨੂੰ ਵੀ ਅੱਗ ਲਗਾ ਦਿੰਦੇ ਹਨ, ਜਦਕਿ ਸੈਟੇਲਾਈਟ ਇਸ ਨੂੰ ਵੀ ਫੜ ਲੈਂਦਾ ਹੈ ਅਤੇ ਕਿਸਾਨ ਮੁਸ਼ਕਿਲ ਵਿੱਚ ਫਸ ਸਕਦੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਬਾਰਿਸ਼ ਹੋਣ ਤੋਂ ਬਾਅਦ ਕਿਸਾਨ ਇਹ ਸੋਚਦੇ ਹਨ ਕਿ ਜਲਦੀ ਅਗਲੀ ਫਸਲ ਯਾਨੀ ਕਣਕ ਦੀ ਬਿਜਾਈ ਕਰ ਲਈਏ, ਇਸ ਲਈ ਜਲਦਬਾਜ਼ੀ ਵਿੱਚ ਵੀ ਰਹਿੰਦ ਖੂੰਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਪਰ ਕਣਕ ਬੀਜਣ ਲਈ ਅਜੇ 15 ਨਵੰਬਰ ਤੱਕ ਦਾ ਸਮਾਂ ਬਚਿਆ ਹੈ।
ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਪਰਾਲੀ ਸਾਂਭਣ ਲਈ ਜਰੂਰਤ ਅਨੁਸਾਰ ਵਾਧੂ ਮਸ਼ੀਨਾਂ ਉਪਲਬਧ ਹਨ ਇਸ ਲਈ ਕਿਸਾਨਾਂ ਨੂੰ ਜਲਦਬਾਜ਼ੀ ਕਰਕੇ ਕਿਸੇ ਪਰੇਸ਼ਾਨੀ ਵਿੱਚ ਨਹੀਂ ਫਸਣਾ ਚਾਹੀਦਾ ਹੈ। ਜਿਲਾ ਗੁਰਦਾਸਪੁਰ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਹਾਲਾਂਕਿ ਇਸ ਵਾਰ ਫਸਲ ਵੀ ਵਧੀਆ ਹੋਈ ਹੈ ਤੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵੀ ਬਹੁਤ ਘੱਟ ਦਰਜ ਕੀਤੇ ਗਏ ਹਨ ਜਿਸ ਦੇ ਲਈ ਕਿਸਾਨ ਵਧਾਈ ਦੇ ਪਾਤਰ ਵੀ ਹਨ ਪਰ ਅੱਗੇ ਵੀ ਕਿਸਾਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਰਕਾਰ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here