ਬਟਾਲਾ ਰੋਡਵੇਜ ਡਿਪੂ ਅੱਗੇ ਮੁਲਜ਼ਮਾਂ ਦਾ ਧਰਨਾ/ ਮੀਟਿੰਗ ਬੇਸਿੱਟਾ ਰਹਿਣ ਬਾਅਦ ਚੱਕਾ ਜਾਮ ਜਾਰੀ/ ਮੰਗਾਂ ਨਾ ਮੰਨਣ ਤੱਕ ਹੜਤਾਲ ਰੱਖਣ ਦਾ ਐਲਾਨ

0
2

ਬਟਾਲਾ ਵਿਖੇ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਹੈ। ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਮੁਲਾਜ਼ਮਾਂ ਨੇ ਸਥਾਨਕ ਪੰਜਾਬ ਰੋਡਵੇਜ਼ ਡਿਪੂ ਦੇ ਗੇਟ ਅੱਗੇ ਰੈਲੀ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਜਾਰੀ ਰਹੇਗਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਹਰ ਵਾਰ ਸਰਕਾਰ ਟਾਲ ਦਿੰਦੀ ਹੈ ਜਿਸ ਵਜਹਾ ਕਰਕੇ ਸਾਨੂੰ ਹੁਣ ਪੱਕੇ ਤੌਰ ਤੇ ਹੜਤਾਲ ਕਰਨੀ ਪਈ ਹੈ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਉਦੋਂ ਤੱਕ ਇਹ ਹੜਤਾਲ ਖਤਮ ਨਹੀਂ ਹੋਵੇਗੀ ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਬੀਤੇ ਦਿਨ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋਈ ਸੀ ਪਰ ਮੀਟਿੰਗ ਬੇਸਿੱਟਾ ਰਹੀ ਸਾਨੂੰ ਲੰਬੇ ਸਮੇਂ ਤੋਂ ਸਰਕਾਰ ਲਾਰੇ ਲਗਾਉਂਦੀ ਆ ਰਹੀ ਹੈ। ਹੁਣ ਸਾਡੀ ਸੈਂਟਰਲ ਬੋਡੀ ਵੱਲੋਂ ਜੋ ਹੁਕਮ ਆਏਗਾ ਉਹ ਮੰਨਿਆ ਜਾਏਗਾ ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਚੱਕਾ ਜਾਮ ਰਹੇਗਾ।

LEAVE A REPLY

Please enter your comment!
Please enter your name here