ਪੰਜਾਬ ਗੁਰਦਾਸਪੁਰ ’ਚ ਸੀਵਰੇਜ ਸਮੱਸਿਆ ਖਿਲਾਫ ਫੁੱਟਿਆ ਲੋਕਾਂ ਦਾ ਗੁੱਸਾ/ ਪ੍ਰੇਸ਼ਾਨ ਕਾਲੋਨੀ ਵਾਸੀਆਂ ਵੱਲੋਂ ਵੋਟਾਂ ਦੇ ਬਾਈਕਾਟ ਦਾ ਐਲਾਨ/ ਗੋਲਡਨ ਐਵੀਨਿਊ ਤੇ ਬਾਜਵਾ ਕਾਲੋਨੀਆਂ ਵਾਸੀਆਂ ਦਾ ਸਾਂਝਾ ਫੈਸਲਾ By admin - October 20, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਵਾਰਡ ਨੰਬਰ 23 ਦੀ ਗੋਲਡਨ ਐਵੀਨਿਊ ਅਤੇ ਬਾਜਵਾ ਕਲੋਨੀ ਵਾਸੀ ਬੁਨਿਆਦੀ ਸਹੂਲਤਾਂ ਨਾ ਮਿਲਣ ਤੋਂ ਪਰੇਸ਼ਾਨ ਹੋ ਕੇ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਇਲਾਕਾ ਵਾਸੀਆਂ ਮੁਤਾਬਕ ਉਹ 10 ਸਾਲਾ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਨੇ ਪਰ ਪਰ ਕੋਈ ਸੁਣਵਾਈ ਨਹੀਂ ਹੋਈ। ਜਿਸ ਦੇ ਚਲਦਿਆਂ ਉਨ੍ਹਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾਉਣ ਦਾ ਐਲਾਨ ਕੀਤਾ ਹੈ। ਇੱਥੇ ਇਕੱਠੇ ਹੋਏ ਦੋਹਾਂ ਕਲੋਨੀਆਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਸੀਵਰੇਜ ਤਾਂ ਪਿਆ ਹੈ ਪਰ ਹਮੇਸ਼ਾ ਬੈਕ ਮਾਰਦਾ ਹੈ ਜਿਸ ਕਾਰਨ ਗੰਦਾ ਪਾਣੀ ਗਲੀਆ ਸੜਕਾਂ ਰਾਹੀ ਹੋ ਕੇ ਪਲਾਟਾਂ ਵਿੱਚ ਪੈ ਰਿਹਾ ਹੈ। ਉਥੇ ਹੀਬਰਸਾਤ ਦੇ ਦਿਨਾਂ ਵਿੱਚ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। 10 ਸਾਲ ਪਹਿਲਾਂ ਇਹ ਕਲੋਨੀ ਬਸਾਈ ਗਈ ਸੀ ਅਤੇ ਸਾਰੇ ਟੈਕਸ ਜਮਾ ਕਰਵਾਉਣ ਦੇ ਨਾਲ ਨਾਲ ਐਨ ਓ ਸੀਜ ਵੀ ਲਈਆਂ ਗਈਆਂ ਸਨ। ਪਰ 10 ਸਾਲਾਂ ਵਿੱਚ ਨਗਰ ਕੌਂਸਲ ਵੱਲੋਂ ਇਸ ਵਾਰਡ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਸੜਕਾਂ ਬੁਰੀ ਤਰ੍ਹਾਂ ਨਾਲ ਟੁੱਟ ਗਈਆਂ ਹਨ। ਪੀਣ ਦਾ ਪਾਣੀ ਹਜੇ ਤੱਕ ਇਸ ਇਲਾਕੇ ਨੂੰ ਮੁਹਈਆ ਨਹੀਂ ਕਰਵਾਇਆ ਗਿਆ ਜਦਕਿ ਸੀਵਰੇਜਾਂ ਦੇ ਢੱਕਣ ਵੀ ਗਾਇਬ ਹਨ ਜੋ ਰੋਜ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਦਫਤਰ ਵਿੱਚ ਜਾ ਚੁੱਕੇ ਹਨ ਪਰ ਸੁਣਵਾਈ ਨਹੀਂ ਹੋਈ ਅਤੇ ਦੁਖੀ ਹੋ ਕੇ ਉਹਨਾਂ ਨੇ ਮੀਡੀਆ ਦਾ ਸਹਾਰਾ ਲਿਆ ਹੈ ਨਾਲ ਹੀ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤਾਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ।