ਜਲਾਲਾਬਾਦ ’ਚ ANTF ਬਠਿੰਡਾ ਦੀ ਵੱਡੀ ਕਾਰਵਾਈ/ 51,500 ਨਸ਼ੀਲੀਆਂ ਗੋਲੀਆਂ ਸਮੇਤ ਦੋ ਮੁਲਜ਼ਮ ਕਾਬੂ/ ਰਾਜਸਥਾਨ ਤੋਂ ਲਿਆ ਰਹੇ ਸਨ ਨਸ਼ੇ ਦੀ ਖੇਪ

0
3

 

ANTF ਬਠਿੰਡਾ ਨੇ ਜਲਾਲਾਬਾਦ ’ਚ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਏਐਨਟੀਐਫ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ 51 ਹਜ਼ਾਰ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮ ਪੰਚਕੂਲਾ ਦੇ ਰਹਿਣ ਵਾਲੇ ਹਨ। ਇਹ ਰਾਜਸਥਾਨ ਤੋਂ ਨਸ਼ੇ ਦੀ ਖੇਪ ਲਿਆ ਕੇ ਜਲਾਲਾਬਾਦ ’ਚ ਕਰਨ ਦੀ ਤਾਕ ਵਿਚ ਸਨ। ਏਐਨਟੀਐਫ ਦੀ ਟੀਮ ਨੇ ਦੋਸ਼ੀਆਂ ਖਿਲਾਫ ਮੋਹਾਲੀ ANTF ਹੈੱਡਕੁਆਰਟਰ ਵਿਖੇ ਮਾਮਲਾ ਦਰਜ ਕੀਤਾ ਹੈ। ਏਟੀਐਨਐਫ ਟੀਮ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਅਗਲੀ ਪੁਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਨਸ਼ਾ ਸਪਲਾਈ ਨੈੱਟਵਰਕ ਬਾਰੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਜਾਣਕਾਰੀ ਮੁਤਾਬਕ ਬਠਿੰਡਾ ਏਐਨਟੀਐਫ ਦੀ ਟੀਮ ਦੇ ਵੱਲੋਂ ਜਲਾਲਾਬਾਦ ਦੇ ਲੱਧੂ ਵਾਲਾ ਨਹਿਰਾਂ ਤੇ ਇੱਕ ਮਹਿੰਦਰਾ ਪਿਕਅਪ ਗੱਡੀ ਨੂੰ ਰੋਕ ਚੈਕਿੰਗ ਕੀਤੀ ਗਈ ਤਾਂ ਉਸ ਦੇ ਵਿੱਚੋਂ 51 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਦੋ ਆਰੋਪੀ ਵੀ ਕਾਬੂ ਕੀਤੇ ਗਏ। ਅਧਿਕਾਰੀਆਂ ਮੁਤਾਬਕ ਉਹਨਾਂ ਦੇ ਵੱਲੋਂ ਏਐਨ ਟੀਐਫ ਹੈਡ ਆਫਿਸ ਮੋਹਾਲੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀਆਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਤੋਂ ਜਦ ਪੁੱਛਿਆ ਗਿਆ ਕਿ ਇਹ ਨਸ਼ੇ ਦੀ ਖੇਪ ਅੱਗੇ ਕਿੱਥੇ ਸਪਲਾਈ ਕਰਨੀ ਸੀ ਅਤੇ ਉਹ ਕੌਣ ਲੋਕ ਨੇ ਜਿਹਨਾਂ ਦੇ ਵੱਲੋਂ ਇਹ ਮੈਡੀਕਲ ਨਸ਼ਾ ਮੰਗਵਾਇਆ ਗਿਆ ਸੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਰਿਮਾਂਡ ਦੌਰਾਨ ਆਰੋਪੀਆਂ ਤੋਂ ਪੁੱਛਗਿਛ ਕੀਤੀ ਜਾਏਗੀ ਜਿਸ ਤੋਂ ਬਾਅਦ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here