ਨਿਹੰਗ ਹਰਜੀਤ ਰਸੂਲਪੁਰ ’ਤੇ ਜਬਰ-ਜਨਾਹ ਦੇ ਦੋਸ਼/ ਰੂਪ ਕੌਰ ਸੰਧੂ ਨੇ ਲਾਏ ਗੰਭੀਰ ਇਲਜ਼ਾਮ/ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਰਵਾਈ ਦੀ ਅਪੀਲ

0
2

ਬਹਿਰੀਨ ਵਾਲੀ ਬੀਬੀ ਮਾਮਲੇ ਵਿੱਚ ਖੁਲਾਸੇ ਕਰਨ ਵਾਲੀ ਰੂਪ ਕੌਰ ਸੰਧੂ ਨੇ ਨਿਹੰਗ ਹਰਜੀਤ ਰਸੂਲਪੁਰ ਅਤੇ ਸਿੱਖ ਪ੍ਰਚਾਰਕ ਭਾਈ ਬਲਦੇਵ ਸਿੰਘ ਓਗਰਾ ’ਤੇ ਗੰਭੀਰ ਦੋਸ਼ ਲਗਾਏ ਹਨ। ਰੂਪ ਕੌਰ ਸੰਧੂ ਨੇ ਇੱਕ ਪੀੜਤ ਮਹਿਲਾ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਹਰਜੀਤ ਰਸੂਲਪੁਰ ’ਤੇ ਜਬਰ-ਜਨਾਹ ਦੇ ਦੋਸ਼ ਲਗਾਏ। ਪੀੜਤ ਮਹਿਲਾ ਮੁਤਾਬਕ ਇਹ ਘਟਨਾ ਵਿਸਾਖੀ ਵਾਲੇ ਦਿਨ ਵਾਪਰੀ ਸੀ। ਰੂਪ ਕੌਰ ਸੰਧੂ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖ ਕੌਮ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀਆਂ ਹਨ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਮਾਮਲੇ ਦਾ ਗੰਭੀਰ ਨੋਟਿਸ ਲੈ ਕੇ ਜਾਂਚ ਅਤੇ ਬਣਦੀ ਕਾਰਵਾਈ ਕਰਵਾਈ ਜਾਵੇ।
ਪੀੜਤ ਬੀਬੀ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਰੂਪ ਕੌਰ ਸੰਧੂ ਨੇ ਕਿਹਾ ਕਿ ਨਿਹੰਗ ਹਰਜੀਤ ਰਸੂਲਪੁਰ ਉਤੇ ਬਹੁਤ ਸਾਰੀਆਂ ਬੀਬੀਆਂ ਨਾਲ ਨਿਹੰਗ ਬਾਣੇ ਵਿਚ ਰਹਿੰਦਿਆਂ ਗਲਤ ਕੰਮ ਕੀਤਾ ਹੈ। ਇਸੇ ਤਰ੍ਹਾਂ ਗੁਰੂਘਰ ਸ਼੍ਰੀ ਮੰਜੀ ਸਾਹਿਬ ਦੇ ਕਥਾਵਾਚਕ ਤੇ ਸਿੱਖ ਪ੍ਰਚਾਰਕ ਭਾਈ ਬਲਦੇਵ ਸਿੰਘ ਓਗਰਾ ਉਤੇ ਹੀ ਇਸੇ ਤਰ੍ਹਾਂ ਦੀਆਂ ਹਰਕਤਾਂ ਕਰਨ ਦੇ ਇਲਜ਼ਾਮ ਲਾਏ ਹਨ।
ਪੀੜਤ ਬੀਬੀ ਅਨੁਸਾਰ ਹਰਜੀਤ ਰਸੂਲਪੁਰ ਨੇ ਇਹ ਕਾਰਾ ਖਾਲਸਾ ਪੰਥ ਦੀ ਸਾਜਨਾ ਦਿਵਸ ਵਿਸਾਖੀ ਵਾਲੇ ਦਿਨ ਅੰਜਾਮ ਦਿੱਤੀ ਸੀ। ਰੂਪ ਕੌਰ ਸੰਧੂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖ ਕੌਮ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਡੂੰਘੀ ਠੇਸ ਪਹੁੰਚਾਉਂਦੀਆਂ ਹਨ। ਅਜਿਹੇ ਅਨਸਰਾਂ ਨੂੰ ਪੰਥਕ ਰਵਾਇਤਾਂ ਅਤੇ ਗੁਰਮਰਿਆਦਾ ਮੁਤਾਬਕ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰੂਪ ਕੌਰ ਸੰਧੂ ਨੇ ਸਮੁੱਚੀ ਸਿੱਖ ਕੌਮ ਵੱਲੋਂ ਅਤੇ ਨਿੱਜੀ ਤੌਰ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਅੱਗੇ ਇਸ ਮਾਮਲੇ ਦਾ ਤੁਰੰਤ ਗੰਭੀਰ ਨੋਟਿਸ ਲੈਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here