ਪੰਜਾਬ ਜੰਡਿਆਲਾ ਗੁਰੂ ਦੀ ਗਹਿਰੀ ਮੰਡੀ ’ਚ ਤਾਬੜਤੋੜ ਫਾਇਰਿੰਗ/ ਮਾਮੂਲੀ ਬਹਿਸ ਤੋਂ ਬਾਅਦ ਚੱਲੀਆਂ ਗੋਲੀਆਂ, ਮੁਲਜ਼ਮ ਫਰਾਰ/ ਨੌਜਵਾਨ ਦੇ ਪੈਰ ’ਤੇ ਲੱਗੀ ਗੋਲੀ, ਪੁਲਿਸ ਕਰ ਰਹੀ ਜਾਂਚ By admin - October 17, 2026 0 2 Facebook Twitter Pinterest WhatsApp ਜੰਡਿਆਲਾ ਗੁਰੂ ਦੇ ਨਜ਼ਦੀਕ ਗਹਿਰੀ ਮੰਡੀ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਇੱਕ ਦੁਕਾਨਦਾਰ ਅਤੇ ਕਾਰ ਸਵਾਰ ਵਿਚਾਲੇ ਹੋਈ ਬਹਿਸ ਤੋਂ ਬਾਅਦ ਝੜਪ ਹੋ ਗਈ, ਜਿਸ ਦੌਰਾਨ ਚਾਰ ਫਾਇਰ ਕੀਤੇ ਗਏ। ਇਸ ਘਟਨਾ ਵਿੱਚ ਦੁਕਾਨਦਾਰ ਦਾ 19 ਸਾਲਾ ਪੁੱਤਰ ਜੋਬਨ ਸਿੰਘ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਮਾਨਾਂਵਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜੰਡਿਆਲਾ ਗੁਰੂ ਦੇ ਐੱਸਐੱਚਓ ਹਰਪਾਲ ਸਿੰਘ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨਦਾਰ ਦੇ ਦੱਸਣ ਮੁਤਾਬਿਕ ਕਾਰ ਸਵਾਰ ਨੇ ਮਾਮੂਲੀ ਬਹਿਸ਼ ਤੋਂ ਬਾਅਦ ਤੈਸ਼ ਵਿਚ ਆ ਕੇ ਚਾਰ ਫਾਇਰ ਕਰ ਦਿੱਤੇ। ਗਹਿਰੀ ਮੰਡੀ ਦਾ ਦੁਕਾਨਦਾਰ ਜੋ ਕਿ ਪੈਰ ਤੋਂ ਅਪੰਗ ਸੀ ਉਸ ਦੇ ਨਾਲ ਇੱਕ ਕਾਰ ਸਵਾਰ ਦੀ ਬਹਿਸ ਹੋਈ ਉਹ ਬਹਿਸ ਝੜਪ ਦੇ ਵਿੱਚ ਬਦਲ ਗਈ ਜਿਸ ਦੇ ਕਾਰਨ ਗੋਲੀ ਚੱਲ ਗਈ। ਜਾਣਕਾਰੀ ਮੁਤਾਬਿਕ ਦੁਕਾਨਦਾਰ ਦੇ ਬੇਟੇ ਦੇ ਪੈਰ ਵਿੱਚ ਗੋਲੀ ਹੋਈ ਆਰ ਪਾਰ, ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜ਼ਖਮੀ ਹਾਲਤ ਵਿੱਚ ਉਸ ਨੌਜਵਾਨ ਨੂੰ ਮਾਨਾਵਾਲਾ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਮੌਕੇ ਤੇ ਪਹੁੰਚੇ ਐਸਐਚਓ ਜੰਡਿਆਲਾ ਗੁਰੂ ਹਰਪਾਲ ਸਿੰਘ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।