ਜਥੇਦਾਰ ਗੜਗੱਜ ਵੱਲੋਂ ਝੋਟਾ ਨੂੰ ਕੌਮ ਦੇ ਸ਼ਹੀਦ ਦਾ ਸਨਮਾਨ/ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕੀਤਾ ਸਵਾਗਤ/ ਪਰਮਿੰਦਰ ਸਿੰਘ ਝੋਟਾ ਦੇ ਨਸ਼ਿਆਂ ਖਿਲਾਫ ਕੰਮਾਂ ਨੂੰ ਕੀਤਾ ਯਾਦ

0
2

ਪਰਮਿੰਦਰ ਸਿੰਘ ਝੋਟਾ ਨੂੰ ਕੌਮ ਦਾ ਸ਼ਹੀਦ ਕਹਿ ਕੇ ਸੰਬੋਧਨ ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਗਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਾਈ ਪਰਮਿੰਦਰ ਸਿੰਘ ਝੋਟਾ ਨੂੰ ਕੌਮ ਦਾ ਸ਼ਹੀਦ ਕਹਿ ਕੇ ਸੰਬੋਧਨ ਕੀਤਾ, ਜਿਸ ਲਈ ਉਹ ਉਨ੍ਹਾਂ ਦਾ ਤਹਿ ਦਿਲੋਂ ਸਨਮਾਨ ਕਰਦੇ ਹਨ। ਗਰੇਵਾਲ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਕ ਸੱਚੇ ਸਿੱਖ ਵਾਂਗ ਸੰਘਰਸ਼ ਕੀਤਾ, ਇਸ ਲਈ ਜਥੇਦਾਰ ਵੱਲੋਂ ਉਸ ਨੂੰ ਕੌਮ ਦੇ ਸ਼ਹੀਦ ਦਾ ਸਨਮਾਨ ਦੇਣਾ ਸ਼ਲਾਘਾਯੋਗ ਹੈ।

LEAVE A REPLY

Please enter your comment!
Please enter your name here