ਤਰਨ ਤਾਰਨ ਦੇ ਪਿੰਡ ਘਰਿਆਲਾ ’ਚ ਕੁਦਰਤ ਦਾ ਕਹਿਰ/ ਭਾਰੀ ਗੜੇਮਾਰੀ ਕਾਰਨ ਫਸਲਾਂ ਦਾ ਨੁਕਸਾਨ/ ਮੰਡੀਆਂ ’ਚ ਪਈ ਫਸਲ ਦੇ ਵੀ ਖਰਾਬ ਹੋਣ ਦਾ ਖਦਸ਼ਾ

0
4

ਤਰਨ ਤਾਰਨ ਦੇ ਪਿੰਡ ਘਰਿਆਲਾ ਵਿਖੇ ਦੇਰ ਰਾਤ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇੱਥੇ ਜਿੱਥੇ ਖੇਤਾਂ ਵਿਚ ਖੜ੍ਹੀ ਫਸਲ ਗੜ੍ਹੇਮਾਰੀ ਦੀ ਭੇਂਟ ਚੜ ਗਈ ਹੈ ਉੱਥੇ ਹੀ ਦਾਣਾ ਮੰਡੀ ਅੰਦਰ ਪਈ ਫਸਲ ਦੇ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਮੰਡੀ ਦਾ ਐਨਾ ਮਾੜਾ ਹਾੜ ਹੈ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਪਾਣੀ ਵਿੱਚ ਤੈਰਦੀ ਦਿੱਤੀ ਦਿਖਾਈ। ਮੰਡੀ ਵਿੱਚ ਕੰਮ ਕਰਨ ਵਾਲੇ ਪੱਲੇਦਾਰ ਬਾਲਟੀਆਂ ਨਾਲ ਮੰਡੀ ਵਿੱਚੋ ਕੱਢ ਰਹੇ ਹਨ। ਕਿਸਾਨਾ ਨੇ ਪ੍ਰਸ਼ਾਸਨ ਅੱਗੇ ਮਦਦ ਲਈ ਗੁਹਾਰ ਲਾਈ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਪੀੜਤ ਕਿਸਾਨ ਰਾਜਵੰਤ ਸਿੰਘ ਅਤੇ ਸੁਖਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਚਾਰ ਦਿਨ ਹੋ ਗਏ ਹਨ ਮੰਡੀ ਵਿੱਚ ਆਪਣੀ ਫਸਲ ਲਿਆਂਦੀ ਨੂੰ ਅਤੇ ਨਾ ਹੀ ਮੰਡੀ ਵਿੱਚ ਮੰਡੀ ਬੋਰਡ ਵੱਲੋਂ ਕੋਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਇਥੋਂ ਤੱਕ ਕਿ ਅਜੇ ਤੱਕ ਕੋਈ ਝੋਨੇ ਦੀ ਫਸਲ ਨੂੰ ਖਰੀਦਣ ਲਈ ਨਹੀਂ ਆਇਆ ਉਥੇ ਹੀ ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਆਪਣੇ ਘਰੋਂ ਤਰਪਾਈਲਾਂ ਲਿਆ ਕੇ ਆਪਣੀ ਫਸਲ ਬਚਾਈ ਹੈ ਉਥੇ ਹੀ ਜਿਨਾਂ ਕਿਸਾਨਾਂ ਕੋਲ ਤਰਪਾਲਾ ਨਹੀਂ ਸੀ ਹੈਗੀਆਂ ਉਹਨਾਂ ਦੀ ਫਸਲ ਜਿਹੜੀ ਪਾਣੀ ਵਿੱਚ ਤੈਰਦੀ ਦਿਖਾਈ ਦਿੱਤੀ।
ਉਹਨਾਂ ਕਿਹਾ ਕਿ ਇਸ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਤਿੰਨ ਤੋਂ ਚਾਰ ਕੁਇੰਟਲ ਦਾ ਝੋਨੇ ਦਾ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਝੋਨੇ ਦੀ ਫਸਲ ਨੂੰ ਮੰਡੀਆਂ ਵਿੱਚੋਂ ਚੁੱਕਿਆ ਜਾਵੇ ਅਤੇ ਉਹਨਾਂ ਨੂੰ ਨਿਜਾਤ ਦਵਾਈ ਜਾਵੇ ਉਥੇ ਹੀ ਦਾਣਾ ਮੰਡੀ ਵਿੱਚ ਲੇਬਰ ਦਾ ਕੰਮ ਕਰਦੇ ਮਜ਼ਦੂਰ ਗੁਰਮੀਤ ਸਿੰਘ ਗੁਰਮੀਤ ਸਿੰਘ ਨੇ ਕਿਹਾ ਕਿ ਮੰਡੀ ਵਿੱਚ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹੈਗੇ ਜਿਸ ਕਰਕੇ ਉਹਨਾਂ ਨੂੰ ਬਾਰਿਸ਼ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਹੁਣ ਜਿਸ ਤਰੀਕੇ ਨਾਲ ਬਾਰਿਸ਼ ਹੋਈ ਹੈ ਅਤੇ ਗੜੇ ਮਾਰੀ ਹੋਈ ਹੈ ਉਸ ਨਾਲ ਮੰਡੀ ਵਿੱਚ ਕਾਫੀ ਪਾਣੀ ਖੜ ਗਿਆ ਹੈ ਜਿਸ ਨੂੰ ਕੱਢਣ ਲਈ ਉਹਨਾਂ ਨੂੰ ਬਾਲਟੀਆਂ ਦਾ ਇਸਤੇਮਾਲ ਕਰਨਾ ਪੈ ਰਿਹਾ।

LEAVE A REPLY

Please enter your comment!
Please enter your name here