ਨੰਗਲ ’ਚ ਫਿਰ ਦਿਖਾਈ ਦਿੱਤਾ ਜੰਗਲੀ ਜਾਨਵਰ ਤੇਦੂਆਂ/ ਤੇਦੂਏ ਦੇ ਗਲੀਆਂ ’ਚ ਘੁੰਮਣ ਦੀਆਂ ਸੀਸੀਟੀਵੀ ਤਸਵੀਰਾਂ ਵਾਇਰਲ/ ਲੋਕਾਂ ’ਚ ਦਹਿਸ਼ਤ ਦਾ ਮਾਹੌਲ, ਜੰਗਲਾਤ ਵਿਭਾਗ ਨੇ ਲਿਆ ਜਾਇਜ਼ਾ

0
8

ਨੰਗਲ ਸ਼ਹਿਰ ਅੰਦਰ ਖੁਖਾਰ ਜੰਗਲੀ ਜਾਨਵਰਾਂ ਦੀ ਆਮਦ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਸ਼ਹਿਰ ਦੇ ਵਾਰਡਨ ਨੰਬਰ ਇਕ ਅਧੀਨ ਆਉਂਦੇ ਕੇਸ਼ਵ ਨਗਰ ਇਲਾਕੇ ਤੋਂ ਸਾਹਮਣੇ ਆਇਆ ਐ, ਜਿੱਥੇ ਬੀਤੀ ਅੱਧੀ ਰਾਤ ਨੂੰ ਜੰਗਲੀ ਜਾਨਵਰ ਤੇਦੂਏ ਨੇ ਦਸਤਕ ਦਿੱਤੀ। ਤੇਦੂਏ ਦੇ ਗਲੀਆਂ ਵਿਚ ਘੁੰਮਣ ਦੀਆਂ ਤਸਵੀਰਾਂ ਗਲੀਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਨੇ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਤੇਦੂਆਂ ਗਲੀਆਂ ਵਿਚ ਘੁੰਮਦਾ ਦਿਖਾਈ ਦੇ ਰਿਹਾ ਐ, ਜਿਸ ਤੋਂ ਬਚਣ ਲਈ ਕੁੱਤਿਆਂ ਨੂੰ ਇੱਧਰ-ਉਧਰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਇਸੇ ਦੌਰਾਨ ਤੇਦੂਏ ਵੱਲੋਂ ਕੁੱਤਿਆਂ ਦਾ ਪਿੱਛਾ ਕਰਨ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਘਟਨਾ ਬੀਤੀ ਰਾਤ 2 ਤੋਂ ਢਾਈ ਵਜੇ ਵਿਚਾਲੇ ਦੀ ਐ। ਉਧਰ ਸੀਸੀਟੀਵੀ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਐ ਅਤੇ ਲੋਕ ਆਪਣੇ ਛੋਟੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ। ਦੱਸਣਯੋਗ ਐ ਇਕ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਮੁੱਢ ਵਿਚ ਵੱਸੇ ਇਸ ਸ਼ਹਿਰ ਅੰਦਰ ਜੰਗਲੀ ਜਾਨਵਰਾਂ ਦੀ ਆਮਦ ਕੋਈ ਨਹੀਂ ਗੱਲ ਨਹੀਂ ਐ।  ਇੱਥੇ ਨਾਲ ਲੱਗਦੇ ਜੰਗਲੀ ਇਲਾਕੇ ਵਿਚੋਂ ਖੂਖਾਰ ਜੰਗਲੀ ਜਾਨਵਰਾਂ ਦੇ ਰਿਹਾਇਸ਼ੀ ਇਲਾਕਿਆਂ ਅੰਦਰ ਘੁੰਮਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ ਨੇ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਤੇਦੂਏ ਨੂੰ ਫੜਣ ਲਈ ਪਿੰਜਰੇ ਲਗਾਉਣ ਦੀ ਗੱਲ ਕਹੀ ਐ।

LEAVE A REPLY

Please enter your comment!
Please enter your name here