ਗੁਰਦਾਸਪੁਰ ’ਚ ਦਿਨ ਦਿਹਾੜੇ ਔਰਤ ਨਾਲ ਖੋਹ/ ਔਰਤ ਦੇ ਕੰਨ ਦੀ ਬਾਲੀ ਝਪਟ ਕੇ ਲੁਟੇਰਾ ਫਰਾਰ/ ਪੁਲਿਸ ਕਰ ਰਹੀ ਜਾਂਚ

0
2

ਗੁਰਦਾਸਪੁਰ ਵਿੱਚ ਦਿਨ-ਦਿਹਾੜੇ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਆਈ ਹੈ। ਭੀੜ-ਭਾੜ ਵਾਲੇ ਗੀਤਾ ਭਵਨ ਰੋਡ ’ਤੇ ਹਨੂੰਮਾਨ ਚੌਂਕ ਨੇੜੇ ਸਕੂਟਰੀ ’ਤੇ ਆਪਣੀ ਧੀ ਦੇ ਪਿੱਛੇ ਬੈਠ ਕੇ ਜਾ ਰਹੀ ਔਰਤ ਦੇ ਕੰਨ ਦੀ ਬਾਲੀ ਝਪਟ ਕੇ ਲੁਟੇਰਾ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਪਿੱਛੋਂ ਸਕੂਟਰੀ ’ਤੇ ਆਏ ਲੁਟੇਰੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਔਰਤ ਦੀ ਧੀ ਨੇ ਲੁਟੇਰੇ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿਚ ਸਫਲ ਹੋ ਗਿਆ। ਸਾਰੀ ਘਟਨਾ ਨੇੜਲੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਔਰਤ ਦੀ ਲੜਕੀ ਨੇ ਦੱਸਿਆ ਕਿ ਉਹ ਆਪਣੀ ਮਾਂ ਬਲਜੀਤ ਕੌਰ ਅਤੇ ਮਾਸੀ ਨਾਲ ਆਪਣੇ ਪਿੰਡ ਨਾਰਪੁਰ ਤੋਂ ਸ਼ਹਿਰ ਕਿਸੇ ਕੰਮ ਲਈ ਆਈਆਂ ਸਨ। ਉਹ ਆਪ ਸਕੂਟੀ ਚਲਾ ਰਹੀ ਸੀ ਜਦਕਿ ਉਸ ਦੀ ਮਾਂ ਤੇ ਮਾਸੀ ਉਸਦੇ ਪਿੱਛੇ ਬੈਠੀਆਂ ਸਨ ਜਦੋਂ ਉਹ ਗੀਤਾ ਭਵਨ ਰੋਡ ਤੋਂ ਹਨੁਮਾਨ ਚੌਂਕ ਵੱਲ ਨੂੰ ਜਾ ਰਹੇ ਸਨ ਤਾਂ ਪਿੱਛੋਂ ਕਾਲੇ ਰੰਗ ਦੀ ਸਕੂਟੀ ਤੇ ਇੱਕ ਨੌਜਵਾਨ ਆਇਆ ਜਿਸਨੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਸੀ।
ਲੁਟੇਰੇ ਨੇ ਪਿੱਛੇ ਬੈਠੀ ਮਨਦੀਪ ਕੌਰ ਦੇ ਇੱਕ ਕੰਨ ਦੀ ਬਾਲੀ ਝਪਟਾ ਮਾਰ ਕੇ ਉਤਾਰ ਲਈ ਅਤੇ ਫਰਾਰ ਹੋ ਗਿਆ। ਲੜਕੀ ਨੇ ਦੱਸਿਆ ਕਿ ਉਸਨੇ ਉਸ ਦਾ ਪਿੱਛਾ ਕੀਤਾ ਲੁਟੇਰਾ ਅਮਾਮਵਾੜਾ ਚੌਂਕ ਵੱਲ ਗਿਆ ਸੀ ਪਰ ਅੱਗੇ ਜਾ ਕੇ ਉਹ ਗਾਇਬ ਹੋ ਗਿਆ । ਉਹਨਾਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਉੱਥੇ ਹੀ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੇ ਕਿਹਾ ਕਿ ਨਜ਼ਦੀਕ ਦੇ ਸੀਸੀ ਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਹੀ ਲੁਟੇਰਿਆਂ ਨੂੰ ਪਹਿਚਾਨ ਕੇ ਉਸਨੂੰ ਗਿਰਫਤਾਰ ਕਰ ਲਿਆ ਜਾਏਗਾ।

LEAVE A REPLY

Please enter your comment!
Please enter your name here