ਪੰਜਾਬ ਬੇਗੋਵਾਲ ਸਰਕਾਰੀ ਦਾਣਾ ਮੰਡੀ ’ਚ ਆੜਤੀਆਂ ਵਿਚਾਲੇ ਵਿਵਾਦ/ ਆੜਤੀ ਦੀ ਵਿਧਵਾ ਪਤਨੀ ਨੇ ਦੂਸਰੇ ਆੜਤੀ ’ਤੇ ਫੜ ਦੱਬਣ ਦੇ ਦੋਸ਼/ਦੂਜੀ ਧਿਰ ਨੇ ਦੋਸ਼ ਨਕਾਰੇ By admin - October 12, 2026 0 3 Facebook Twitter Pinterest WhatsApp ਕਸਬਾ ਬੇਗੋਵਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਦਾਣਾ ਮੰਡੀ ਬੇਗੋਵਾਲ ਵਿਖੇ ਆੜਤ ਦੀ ਦੁਕਾਨ ਕਰ ਰਹੇ ਸਵਰਗੀ ਸੂਰਤ ਸਿੰਘ ਦੀ ਪਤਨੀ ਕਿਰਪਾਲ ਕੌਰ ਨੇ ਡੀਐਸਪੀ ਭਲੱਥ ਤੇ ਐਸ ਡੀ ਐਮ ਭੁਲੱਥ ਨੂੰ ਦਿੱਤੀ ਇਕ ਦਰਖਾਸਤ ਦੇ ਹਵਾਲੇ ਰਾਹੀਂ ਦੱਸਦਿਆਂ ਕਿਹਾ ਕਿ ਉਸਦੇ ਪਤੀ ਸਵਰਗਵਾਸੀ ਸੂਰਤ ਸਿੰਘ ਜੋ ਇਸ ਦਾਣਾ ਮੰਡੀ ਵਿੱਚ ਜਦੋਂ ਦੀ ਇਹ ਸਰਕਾਰੀ ਦਾਣਾ ਮੰਡੀ ਬੇਗੋਵਾਲ ਬਣੀ ਹੈ ਆਪਣੀ ਆੜਤ ਕਰ ਰਹੇ ਸਨ ਜਿਨਾਂ ਦੀ ਹੁਣ ਮੌਤ ਹੋ ਚੁੱਕੀ ਹੈ ਤੇ ਉਹ ਹੁਣ ਉਥੇ ਖੁਦ ਆੜਤ ਦਾ ਕੰਮ ਕਰ ਰਹੀ ਹੈ। ਇਹ ਕਿ ਉਹਨਾਂ ਦੇ ਫ਼ੜ ਦੇ ਨਾਲ ਇੱਕ ਹੋਰ ਵਿਅਕਤੀ ਜਿਸ ਦਾ ਨਾਮ ਗੁਰਵਿੰਦਰ ਸਿੰਘ ਵਾਸੀ ਬੱਲੋਚੱਕ ਜੋ ਇਸੇ ਮੰਡੀ ਵਿੱਚ ਹੀ ਆੜਤ ਦਾ ਕੰਮ ਕਰ ਰਿਹਾ ਤੇ ਜੋ ਉਹਨਾਂ ਦੇ ਫੜ ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਨਾਲ ਉੱਥੇ ਆਪਣਾ ਮਾਲ ਸਟਾ ਰਿਹਾ ਹੈ। ਇਸ ਕਾਰਨ ਉਹਨਾਂ ਕੋਲ ਗਾਹਕਾਂ ਦਾ ਦਾਣਾ ਸੁੱਟਣ ਲਈ ਜਗ੍ਹਾ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਦਾ ਨੁਕਸਾਨ ਵੀ ਹੋ ਰਿਹਾ ਹੈ। ਉਹਨਾਂ ਕਿਹਾ ਕਿ ਉਕਤ ਆੜਤੀ ਨੇ ਉਹਨਾਂ ਦੇ ਖੋਖੇ ਦੇ ਆਲੇ ਦੁਆਲੇ ਬੋਰੀਆਂ ਦੀਆਂ ਧਾਂਕਾਂ ਲਾ ਕੇ ਉਹਨਾਂ ਦਾ ਸਾਰਾ ਕੰਮ ਕਾਜ ਠੱਪ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੈਨੂੰ ਇਕੱਲੀ ਵਿਧਵਾ ਔਰਤ ਸਮਝ ਕੇ ਇਹਨਾਂ ਲੋਕਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਮੇਰਾ ਨੁਕਸਾਨ ਕੀਤਾ ਜਾ ਰਿਹਾ ਹੈ ।ਇਸ ਮੌਕੇ ਉਹਨਾਂ ਕਿਹਾ ਕਿ ਮੇਰੇ ਨਾਲ ਅੱਜ ਜੋ ਵੀ ਹੋ ਰਿਹਾ ਹੈ ਉਹ ਸਿੱਧੇ ਤੌਰ ਤੇ ਸਿਆਸੀ ਸ਼ਹਿ ਹੇਠ ਹੋ ਰਿਹਾ ਹੈ ਜੋ ਕਿ ਬਿਲਕੁਲ ਧੱਕੇਸ਼ਾਹੀ ਹੈ । ਇਸ ਮੌਕੇ ਉਨਾਂ ਪੁਲਿਸ ਪ੍ਰਸ਼ਾਸਨ ਤੇ ਐਸਡੀਐਮ ਭੁਲੱਥ ਨੂੰ ਮੰਗ ਕੀਤੀ ਕਿ ਉਕਤ ਆੜਤੀ ਕੋਲੋਂ ਉਹਨਾਂ ਦੇ ਫੜ ਨੂੰ ਖਾਲੀ ਕਰਵਾਇਆ ਜਾਵੇ ਤਾਂ ਜੋ ਉਹ ਆਪਣੇ ਗਾਹਕ ਭੁਗਤਾ ਸੱਕਨ ਤਾਂ ਜੋ ਜਿਮੀਦਾਰਾਂ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਇਸ ਸਬੰਧੀ ਦੂਸਰੇ ਪੱਖ ਦੇ ਆੜਤੀ ਗੁਰਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਡਾ ਇੱਕ ਸਾਲ ਪਹਿਲਾਂ ਕ੍ਰਿਪਾਲ ਕੌਰ ਨਾਲ ਸਾਂਝੀ ਮੰਡੀ ਚਲਾਉਣ ਦੀ ਗੱਲ ਹੋਈ ਸੀ ਜਿਸ ਤਹਿਤ ਉਹ ਉਸ ਸਮੇਂ ਫੜ ਦੀ ਕੀਤੀ ਵੰਡ ਮੁਤਾਬਕ ਹੀ ਆਪਣਾ ਕੰਮ ਕਰ ਰਹੇ ਹਨ ਜਦੋਂ ਕਿ ਉਹਨਾਂ ਨੇ ਉਹਨਾਂ ਦੇ ਫੜ ਤੇ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਕੀਤਾ ਹੈ : ਅਸੀਂ ਆਪਣੀ ਫਸਲ ਦਿੱਤੇ ਹੋਏ ਥਾਂ ਦੇ ਮੁਤਾਬਕ ਹੀ ਲਗਾ ਰਹੇ ਹਾਂ ਜੋ ਇਲਜ਼ਾਮ ਲਗਾਏ ਗਏ ਹਨ ਉਹ ਸਾਰਾ ਸਰ ਗਲਤ ਹਨ।