ਪੰਜਾਬ ਬਠਿੰਡਾ ਪੁਲਿਸ ਦਾ ਕਮਲ ਕੌਰ ਕਤਲ ਮਾਮਲੇ ’ਚ ਵੱਡਾ ਖੁਲਾਸਾ/ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਕਤਲ ਕਰਨ ਦਾ ਕੀਤਾ ਦਾਅਵਾ By admin - June 15, 2025 0 9 Facebook Twitter Pinterest WhatsApp ਬਠਿੰਡਾ ਪੁਲਿਸ ਨੇ ਕੰਚਨ ਕੁਮਾਰੀ ਉਰਫ ਕਮਲ ਕੌਰ ਕਤਲ ਮਾਮਲੇ ਵਿਚ ਵੱਡਾ ਖੁਲਾਸਾ ਕੀਤਾ ਐ। ਪੁਲਿਸ ਨੇ ਇਹ ਕਤਲ ਖੁਦ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਕਰਨ ਦਾ ਦਾਅਵਾ ਕੀਤਾ ਐ। ਐਸਐਸਪੀ ਅਮਨੀਤ ਕੋਂਡਲ ਦੇ ਦੱਸਣ ਮੁਤਾਬਕ ਕਤਲਕਾਢ ਨੂੰ ਨੇਪਰੇ ਚਾੜ੍ਹਣ ਖਾਤਰ ਤਿੰਨ ਮਹੀਨੇ ਤੋਂ ਸਾਜ਼ਸ਼ ਰਚੀ ਰਹੀ ਸੀ ਅਤੇ 5 ਜਣਿਆਂ ਨੇ ਲੰਮੇ ਇਤਜ਼ਾਰ ਤੋਂ ਬਾਅਦ ਮੁਲਜਮਾਂ ਨੇ ਮੋਗੇ ਤੋਂ ਲੁਧਿਆਣੇ ਆ ਕੇ ਘਟਨਾ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਨੇ ਕਾਰਾਂ ਦੀ ਪ੍ਰਮੋਸ਼ਨ ਬਹਾਨੇ ਕਮਲ ਕੌਰ ਨੂੰ ਬਠਿੰਡਾ ਲੈ ਕੇ ਗਏ ਜਿੱਥੇ ਮਿੱਥੇ ਟੀਚੇ ਮੁਤਾਬਕ ਉਸ ਦਾ ਗਲਾ ਘੁੱਟਣ ਕੇ ਕਤਲ ਕਰਨ ਕੇ ਕਾਰ ਪਾਰਕਿੰਗ ਵਿਚ ਖੜ੍ਹੀ ਕਰ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਹੁਣ ਘਟਨਾ ਦੇ ਸਾਜ਼ਿਸ਼ਘਾੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਭਾਲ ਕੀਤੀ ਜਾ ਰਹੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਐ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀ ਪਿਛਲੇ 3 ਮਹੀਨਿਆਂ ਤੋਂ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਘਟਨਾ ਵਿਚ 5 ਜਣਿਆਂ ਨੇ ਕਾਫੀ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਸੀ। ਉਹ ਕਈ ਵਾਰ ਲੁਧਿਆਣਾ ‘ਚ ਕਮਲ ਕੌਰ ਦੇ ਘਰ ਵੀ ਗਏ। ਯੋਜਨਾ ਨੂੰ ਆਖ਼ਰੀ ਰੂਪ ਦੇਣ ਲਈ ਸਾਰੇ ਜਣੇ ਮੋਗਾ ਤੋਂ ਲੁਧਿਆਣਾ ਪੁੱਜੇ ਅਤੇ ਕਾਰਾਂ ਦੀ ਪ੍ਰਮੋਸ਼ਨ ਕਰਨ ਦੇ ਬਹਾਨੇ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਨੂੰ ਬਠਿੰਡਾ ਲੈ ਆਏ। ਇੱਥੇ ਉਨ੍ਹਾਂ ਨੇ ਉਸ ਦੀ ਕਾਰ ਦੀ ਮੁਰੰਮਤ ਵੀ ਕਰਵਾਈ ਅਤੇ ਉਸ ਨੂੰ ਕੁੱਝ ਪੈਸੇ ਵੀ ਦਿੱਤੇ। ਇਸ ਦੌਰਾਨ ਉਹ ਵੱਖ-ਵੱਖ ਬਹਾਨੇ ਬਣਾ ਕੇ ਕੰਚਨ ਕੁਮਾਰੀ ਨੂੰ ਸ਼ਹਿਰ ‘ਚ ਸੁੰਨਸਾਨ ਥਾਂ ਦੀ ਭਾਲ ‘ਚ ਬਠਿੰਡਾ-ਭੁੱਚੋ ਰੋਡ ਅਤੇ ਆਸ-ਪਾਸ ਦੇ ਇਲਾਕੇ ‘ਚ ਘੁੰਮਾਉਂਦੇ ਰਹੇ। ਫਿਰ ਰਾਤ ਦੇ ਹਨ੍ਹੇਰੇ ‘ਚ ਭੁੱਚੋ ਇਲਾਕੇ ‘ਚ ਜਸਪ੍ਰੀਤ ਅਤੇ ਨਿਮਰਜੀਤ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਮਿਲ ਕੇ ਕਾਰ ‘ਚ ਬੈਠੀ ਕਮਲ ਕੌਰ ਭਾਬੀ ਦਾ ਪਰਨੇ ਦੀ ਮਦਦ ਨਾਲ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਕਾਰ ਨੂੰ ਆਦੇਸ਼ ਹਸਪਤਾਲ ਦੇ ਨੇੜੇ ਪਾਰਕਿੰਗ ‘ਚ ਖੜ੍ਹਾ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੰਮ੍ਰਿਤਪਾਲ ਯੂ. ਏ. ਈ. ਦੀ ਫਲਾਈਟ ‘ਚ ਵਿਦੇਸ਼ ਭੱਜ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਲੁੱਕ ਆਊਟ ਸਰਕੂਲਰ ਜਾਰੀ ਕਰਨ ਤੋਂ ਬਾਅਦ ਮਿਲੀ। ਪੁਲਿਸ ਵੱਲੋਂ ਹੁਣ ਕੌਮੀ ਏਜੰਸੀਆਂ ਦੀ ਮਦਦ ਨਾਲ ਅੰਮ੍ਰਿਤਪਾਲ ਸਿੰਘ ਨੂੰ ਵਾਪਸ ਲਿਆਉਣ ਦੀ ਚਾਰਾਜੋਈ ਕੀਤੀ ਜਾਵੇਗੀ। ਜਬਰ ਜਨਾਹ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਪਤਾ ਲਗਾਉਣ ਲਈ ਡਾਕਟਰਾਂ ਨੂੰ ਕਹਿ ਦਿੱਤਾ ਗਿਆ ਐ ਅਤੇ ਜੋ ਵੀ ਤੱਥ ਸਾਹਮਣੇ ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।