ਗੁਰਦਾਸਪੁਰ ਪਹੁੰਚੇ ਮੰਡੀ ਬੋਰਡ ਚੇਅਰਮੈਨ ਗਗਨਦੀਪ ਸਿੰਘ/ ਮੰਡੀ ਦਾ ਦੌਰਾ ਕਰ ਕੇ ਮੀਂਹ ਨਾਲ ਨੁਕਸਾਨ ਦਾ ਜਾਇਜ਼ਾ/ ਵਿਆਪਕ ਪ੍ਰਬੰਧਾਂ ਦੇ ਚਲਦੇ ਨੁਕਸਾਨ ਨਾ ਹੋਣ ਦਾ ਦਾਅਵਾ

0
3

ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਕਰੀਬ ਅੱਠ ਘੰਟੇ ਹੋਈ ਬਾਰਿਸ਼ ਤੋਂ ਬਾਅਦ ਮੰਡੀ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਦੇਰ ਸ਼ਾਮ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਫ਼ਸਲ ਦਾ ਜਾਇਜ਼ਾ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਤੋਂ ਕੀਤੇ ਗਏ ਪ੍ਰਬੰਧਾਂ ਕਾਰਨ ਮੰਡੀ ਵਿੱਚ ਕਿਸਾਨਾਂ ਦੀ ਫ਼ਸਲ ਦਾ ਕੋਈ ਖ਼ਾਸ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੀ ਦਾਣਾ ਮੰਡੀ ਉੱਚੀ ਹੋਣ ਕਾਰਨ ਇੱਥੇ ਪਾਣੀ ਨਹੀਂ ਖੜ੍ਹਦਾ ਅਤੇ ਬਾਰਿਸ਼ ਤੋਂ ਬਚਾਅ ਲਈ ਆੜ੍ਹਤੀਆਂ ਨੂੰ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਗਈਆਂ ਸਨ। ਉੱਧਰ, ਦਾਣਾ ਮੰਡੀ ਦੇ ਪ੍ਰਧਾਨ ਉਮੇਸ਼ ਸ਼ਰਮਾ ਪਿੰਕੀ ਸ਼ਾਹ ਨੇ ਵੀ ਦਾਅਵਾ ਕੀਤਾ ਕਿ ਆੜ੍ਹਤੀਆਂ ਵੱਲੋਂ ਕੀਤੇ ਗਏ ਪ੍ਰਬੰਧਾਂ ਕਾਰਨ ਕਿਸੇ ਵੀ ਕਿਸਾਨ ਦੀ ਫ਼ਸਲ ਦੀ ਢੇਰੀ ਭਿੱਜਣ ਨਹੀਂ ਦਿੱਤੀ ਗਈ।
ਦੱਸਣਯੋਗ ਹੈ ਕਿ ਬੀਤੇ ਦਿਨ ਸਵੇਰ ਤੋਂ ਹੋ ਰਹੀ ਬਾਰਿਸ਼ ਕਾਰਨ ਜਿੱਥੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੇ ਭਿੱਜਣ ਅਤੇ ਖਰਾਬ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਇਸੇ ਦੇ ਚੱਲਦੇ ਮੰਡੀ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਗੁਰਦਾਸਪੁਰ ਅਨਾਜ ਮੰਡੀ ਦਾ ਦੌਰਾ ਕਰ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਗਨਦੀਪ ਸਿੰਘ ਨੇ ਦਾਵਾ ਕੀਤਾ ਹੈ ਕਿ ਗੁਰਦਾਸਪੁਰ ਵਿੱਚ ਪਹਿਲਾਂ ਤੋਂ ਹੀ ਕੀਤੇ ਗਏ ਵਿਆਪਕ ਪ੍ਰਬੰਧਾਂ ਕਾਰਨ ਕਿਸਾਨਾਂ ਦੀ ਫਸਲ ਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ ਹੈ। ਜਿਹੜੀਆਂ ਬੋਰੀਆਂ ਭਿੱਜੀਆਂ ਹਨ, ਉਹ ਵੀ ਇੰਨੀਆਂ ਜਿਆਦਾ ਨਹੀਂ ਹਨ ਕਿ ਸੁਕਾਈਆਂ ਨਾ ਜਾ ਸਕਣ । ਇੱਕ ਦੋ ਧੁੱਪਾ ਲੱਗਣ ਤੋਂ ਬਾਅਦ ਫਸਲ ਬਿਲਕੁਲ ਸੁੱਕ ਜਾਏਗੀ ।
ਮੰਡੀ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਕਈ ਜ਼ਿਲਿਆਂ ਵਿੱਚ ਮੰਡੀਆਂ ਵਿੱਚ ਪਏ ਝੋਨੇ ਦੇ ਖਰਾਬ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਮੰਡੀ ਵਿੱਚ ਪਏ ਝੋਨੇ ਦਾ ਬਚਾਅ ਹੋ ਗਿਆ ਹੈ। ਇਸ ਦਾ ਕਾਰਨ ਜਿੱਥੇ ਕੀਤੇ ਗਏ ਅਗੇਤੀ ਪ੍ਰਬੰਧ ਹਨ ਉੱਥੇ ਹੀ ਫਸਲ ਬਚਣ ਦਾ ਕਾਰਨ ਇਹ ਵੀ ਹੈ ਕਿ ਗੁਰਦਾਸਪੁਰ ਦੀ ਦਾਣਾ ਮੰਡੀ ਉੱਚੀ ਹੈ ਅਤੇ ਇੱਥੇ ਪਾਣੀ ਖੜਾ ਨਹੀਂ ਹੁੰਦਾ । ਉਹਨਾਂ ਕਿਹਾ ਕਿ ਮੰਡੀ ਬੋਰਡ ਵੱਲੋਂ ਪਹਿਲਾਂ ਹੀ ਆੜਤੀਆਂ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਮੰਡੀ ਵਿੱਚ ਪਹੁੰਚੇ ਝੋਨੇ ਦੇ ਵਾਰਿਸ ਤੋਂ ਬਚਾ ਲਈ ਪ੍ਰਬੰਧ ਕਰਕੇ ਰੱਖਣ ਉੱਥੇ ਹੀ ਦਾਣਾ ਮੰਡੀ ਗੁਰਦਾਸਪੁਰ ਦੇ ਪ੍ਰਧਾਨ ਉਮੇਸ਼ ਸ਼ਰਮਾ ਪਿੰਕੀ ਸ਼ਾਹ ਨੇ ਕਿਹਾ ਕਿ ਆੜਤੀਆ ਵੱਲੋਂ ਕੀਤੇ ਗਏ ਯੋਗ ਪ੍ਰਬੰਧ ਦਾ ਕਾਰਨ ਕਿਸੇ ਵੀ ਕਿਸਾਨ ਦੀ ਫਸਲ ਦੀ ਇੱਕ ਵੀ ਢੇਰੀ ਭਿੰਜਣ ਨਹੀਂ ਦਿੱਤੀ ਗਈ ਹੈ।

LEAVE A REPLY

Please enter your comment!
Please enter your name here