ਗੁਰਦਾਸਪੁਰ ਦੇ ਸਕੂਲ ’ਚ ਸ਼ਰਾਬ ਦਾ ਵਿਵਾਦ ਮੁੜ ਗਰਮਾਇਆ/ ਹਿਊਮਨ ਰਾਈਟਸ ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ/ ਕਮਿਸ਼ਨ ਵੱਲੋਂ ਕਾਰਵਾਈ ਦੇ ਹੁਕਮ

0
2

ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਪੰਜਵੀਂ ਜਮਾਤ ਦੇ ਵਿਦਿਆਰਥੀ ’ਤੇ ਸਕੂਲ ਵਿੱਚ ਸ਼ਰਾਬ ਲਿਆਉਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਉਸ ਨੂੰ ਸਕੂਲ ਵਿੱਚੋਂ ਕੱਢਣ ਦਾ ਮਾਮਲਾ 40 ਦਿਨਾਂ ਬਾਅਦ ਮੁੜ ਗਰਮਾ ਗਿਆ ਹੈ। ਬੱਚੇ ਦੇ ਪਿਤਾ ਮੋਹਿਤ ਮਹਾਜਨ ਨੇ ਦੀਨਾਨਗਰ ਪਹੁੰਚੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਸਟਿਸ ਜਤਿੰਦਰ ਸਿੰਘ ਸ਼ੈਂਟੀ ਅੱਗੇ ਆਪਣੀ ਸ਼ਿਕਾਇਤ ਰੱਖੀ। ਪਿਤਾ ਦਾ ਦੋਸ਼ ਹੈ ਕਿ ਬਿਨਾਂ ਸਬੂਤਾਂ ਦੇ ਬੱਚੇ ’ਤੇ ਗੰਭੀਰ ਇਲਜ਼ਾਮ ਲਗਾਏ ਗਏ, ਜਿਸ ਨਾਲ ਉਸ ਦੇ ਭਵਿੱਖ ’ਤੇ ਮਾੜਾ ਅਸਰ ਪਿਆ ਹੈ। ਜਸਟਿਸ ਸ਼ੈਂਟੀ ਨੇ ਮਾਮਲੇ ਵਿੱਚ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਉੱਧਰ, ਸਿੱਖਿਆ ਵਿਭਾਗ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਪਰਿਵਾਰ ਨੇ ਸਕੂਲ ਖ਼ਿਲਾਫ਼ ਬਣਦੀ ਕਾਰਵਾਈ ਕਰਕੇ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਇੱਕ ਨਿਜੀ ਸਕੂਲ ਦੇ ਵਿੱਚ ਪੰਜਵੀਂ ਕਲਾਸ ਦੇ ਵਿੱਚ ਪੜ੍ਹਦੇ ਹੋਏ ਬੱਚੇ ਤੇ ਸਕੂਲ ਦੇ ਵਿੱਚ ਸ਼ਰਾਬ ਲੈ ਕੇ ਆਉਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਬੱਚੇ ਨੂੰ ਸਕੂਲ ਦੇ ਵਿੱਚੋਂ ਟਰਮੀਨੇਟ ਕਰ ਦਿੱਤਾ ਗਿਆ ਸੀ। ਹੁਣ 40 ਦਿਨ ਬੀਤਣ ਦੇ ਬਾਅਦ ਮਾਮਲਾ ਉਸ ਵੇਲੇ ਮੁੜ ਗਰਮਾ ਗਿਆ ਜਦੋਂ ਬੱਚੇ ਦੇ ਪਿਤਾ ਮੋਹਿਤ ਮਹਾਜਨ ਵੱਲੋਂ ਮਾਮਲਾ ਹਿਊਮਨ ਰਾਈਟਸ ਕਮਿਸ਼ਨ ਦੇ ਮੈਂਬਰ ਜਸਟਿਸ ਜਤਿੰਦਰ ਸਿੰਘ ਸੈਂਟੀ ਅੱਗੇ ਉਹਨਾਂ ਦੀ ਗੁਰਦਾਸਪੁਰ ਫੇਰੀ ਦੌਰਾਨ ਰੱਖਿਆ ਗਿਆ। ਦੀਨਾਨਗਰ ਪਹੁੰਚੇ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਦੇ ਮੈਂਬਰ ਜਸਟਿਸ ਜਤਿੰਦਰ ਸਿੰਘ ਸ਼ੈਂਟੀ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਦੇ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਬੱਚੇ ਦੇ ਮਾਤਾ ਪਿਤਾ ਨੂੰ ਅਸ਼ਵਾਸਨ ਦਿੱਤਾ ਗਿਆ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਕਾਰਵਾਈ ਵੀ ਹੋਵੇਗੀ ਅਤੇ ਨਾਲ ਹੀ ਜੋ ਵੀ ਹੋ ਸਖਤ ਇਕ ਕਾਰਵਾਈ ਹੈ ਸਕੂਲ ਦੇ ਖਿਲਾਫ ਕੀਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਬੱਚੇ ਦੇ ਪਿਤਾ ਮੋਹਿਤ ਮੁਹਾਜਨ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਤੇ ਬਿਨਾਂ ਕਿਸੇ ਸਬੂਤ ਤੇ ਇਡਾ ਵੱਡਾ ਇਲਜ਼ਾਮ ਲਗਾ ਦਿੱਤਾ ਗਿਆ। ਬੱਚੇ ਦਾ ਨਾਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਅਤੇ ਉਹਨਾਂ ਨੂੰ ਵੀ ਇਸ ਲਈ ਕਾਫੀ ਜਲਾਲਤ ਸਹਿਣੀ ਪਈ। ਬੱਚੇ ਦੇ ਪਿਤਾ ਮੋਹਿਤ ਮਹਾਜਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ 40 ਦਿਨ ਤੋਂ ਲਗਾਤਾਰ ਉਹ ਇਨਸਾਫ ਲੈਣ ਦੇ ਲਈ ਵੱਖ-ਵੱਖ ਵਿਭਾਗਾਂ ਦੇ ਵਿੱਚ ਸ਼ਿਕਾਇਤਾਂ ਕਰ ਚੁੱਕੇ ਹਨ।
ਇਸ ਦੀ ਸ਼ਿਕਾਇਤ ਸਿੱਖਿਆ ਵਿਭਾਗ ਨੂੰ ਵੀ ਕੀਤੀ ਗਈ ਸੀ ਜਿਸ ਵੱਲੋਂ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੀ ਰਿਪੋਰਟ ਦਾ ਹਾਲੇ ਉਹ ਇੰਤਜ਼ਾਰ ਵੀ ਕਰ ਰਹੇ ਹਨ। ਬੱਚੇ ਦੇ ਪਿਤਾ ਮੋਹਿਤ ਮਾਜਨ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਬੱਚੇ ਤੇ ਲਗਾਏ ਗਏ ਝੂਠੇ ਇਲਜ਼ਾਮ ਤੋਂ ਬਾਅਦ ਉਹਨਾਂ ਦੇ ਬੱਚੇ ਦਾ ਭਵਿੱਖ ਖਰਾਬ ਹੋਇਆ ਹੈ ਤੇ ਨਿਜੀ ਸਕੂਲ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਭਵਿੱਖ ਦੇ ਵਿੱਚ ਦੁਬਾਰਾ ਕੋਈ ਸਕੂਲ ਬੱਚੇ ਦੇ ਨਾਲ ਅਜਿਹੀ ਹਰਕਤ ਨਾ ਕਰ ਸਕੇ।

LEAVE A REPLY

Please enter your comment!
Please enter your name here