ਸਰਦੂਲਗੜ੍ਹ ਪਹੁੰਚੇ ਵਾਰਿਸ ਪੰਜਾਬ ਆਗੂ ਤਰਸੇਮ ਸਿੰਘ/ ਪਾਰਟੀ ਉਮੀਦਵਾਰ ਖਾਰਾ ਦੇ ਦਫਤਰ ਦਾ ਉਦਘਾਟਨ/ ਅਕਾਲੀ ਦਲ ਬਾਦਲ ਨਾਲ ਗਠਜੋੜ ਤੋਂ ਕੀਤਾ ਇਨਕਾਰ

0
2

ਮਾਨਸਾ ਦੇ ਸਰਦੂਲਗੜ੍ਹ ਪਹੁੰਚੇ ਤਰਸੇਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਅਕਾਲੀ ਦਲ ਬਾਦਲ ਨਾਲ ਗਠਜੋੜ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਪੰਜਾਬ ਲਈ ਕੁਝ ਕੀਤਾ ਹੁੰਦਾ ਤਾਂ ਵਾਰਿਸ ਪੰਜਾਬ ਵਰਗੀ ਪਾਰਟੀ ਬਣਾਉਣ ਦੀ ਲੋੜ ਹੀ ਨਾ ਪੈਂਦੀ। ਤਰਸੇਮ ਸਿੰਘ ਨੇ ਕਿਹਾ ਕਿ ਅਕਾਲੀ ਦਲ ਬਾਦਲ ਦਿੱਲੀ ਵਾਲਿਆਂ ਦੇ ਪੈਰਾਂ ਹੇਠਾਂ ਬੈਠਾ ਹੋਇਆ ਹੈ, ਇਸ ਲਈ ਉਨ੍ਹਾਂ ਦੀ ਪਾਰਟੀ ਦਾ ਅਕਾਲੀ ਦਲ ਨਾਲ ਕਦੇ ਵੀ ਗਠਜੋੜ ਨਹੀਂ ਹੋ ਸਕਦਾ। ਉਹ ਇੱਥੇ ਪਾਰਟੀ ਉਮੀਦਵਾਰ ਇਮਾਨ ਸਿੰਘ ਖਾਰਾ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਪਹੁੰਚੇ ਸਨ।
ਇਸ ਦੌਰਾਨ ਵਾਰਿਸ ਪੰਜਾਬ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵੀ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਤਰਸੇਮ ਸਿੰਘ ਨੇ ਸਰਦੂਲਗੜ੍ਹ ਤੋਂ ਵਿਧਾਨ ਸਭਾ ਉਮੀਦਵਾਰ ਇਮਾਨ ਸਿੰਘ ਖਾਰਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ, ਜੋ ਪੰਜਾਬ, ਕਿਸਾਨਾਂ ਅਤੇ ਨੌਜਵਾਨਾਂ ਦੇ ਹਿੱਤਾਂ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਵਾਰਿਸ ਦੀ ਸਰਕਾਰ ਬਣਾਉਣ ਦਾ ਮੰਨ ਬਣਾਈ ਬੈਠੇ ਹਨ ਅਤੇ ਆਉਂਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਦੇ ਹਿਤ ਵਿਚ ਕੰਮ ਕੀਤੇ ਜਾਣਗੇ।

LEAVE A REPLY

Please enter your comment!
Please enter your name here