ਪੰਜਾਬ ਫਾਜ਼ਿਲਕਾ ਮੰਡੀ ’ਚ ਬਰਸਾਤ ਦਾ ਕਹਿਰ/ 5 ਤੋਂ 6 ਫੁੱਟ ਪਾਣੀ ’ਚ ਡੁੱਬਿਆ ਝੋਨਾ/ ਝੋਨੇ ਦਾ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ By admin - October 11, 2026 0 2 Facebook Twitter Pinterest WhatsApp ਫਾਜ਼ਿਲਕਾ ਦੀ ਅਨਾਜ਼ ਮੰਡੀ ਬੀਤੀ ਰਾਤ ਅਤੇ ਅੱਜ ਤੜਕਸਾਰ ਪਈ ਭਾਰੀ ਬਰਸਾਤ ਤੋਂ ਬਾਅਦ ਹਾਲਾਤ ਚਿੰਤਾਜਨਕ ਬਣ ਗਏ ਹਨ। ਮੰਡੀ ਦੇ ਵਿੱਚ ਪੰਜ ਤੋਂ ਛੇ ਛੇ ਫੁੱਟ ਤੱਕ ਦਾ ਪਾਣੀ ਭਰ ਗਿਆ ਹੈ, ਜਿਸ ਦੇ ਚਲਦਿਆਂ ਮੰਡੀ ਵਿਚ ਪਈ ਝੋਨੇ ਦੀ ਸਾਰੀ ਫਸਲ ਦੇ ਬਰਬਾਦ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਹਾਲਾਤ ਇਹ ਨੇ ਕਿ ਇੱਥੇ ਝੋਨੇ ਦੀਆਂ ਢੇਰੀਆਂ ਦਿਖਾਈ ਨਹੀਂ ਦੇ ਰਹੀਆਂ ਅਤੇ ਢੇਰੀਆਂ ਕਈ ਕਈ ਫੁੱਟ ਪਾਣੀ ਵਿੱਚ ਹੀ ਸਮਾ ਗਈਆਂ ਨੇ। ਆੜਤੀਆਂ ਦਾ ਕਹਿਣਾ ਕਿ ਇਹ ਪਰੇਸ਼ਾਨੀ ਪ੍ਰਾਈਵੇਟ ਸੈਡ ਦੀ ਮਨਜ਼ੂਰੀ ਨਾ ਮਿਲਣ ਕਾਰਨ ਆਈ ਹੈ। ਥਾਵਾਂ ’ਤੇ ਝੋਨੇ ਦੀਆਂ ਢੇਰੀਆਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਕਈ ਥਾਵਾਂ ’ਤੇ ਫ਼ਸਲ ਦਿਖਾਈ ਤੱਕ ਨਹੀਂ ਦੇ ਰਹੀ। ਪਾਣੀ ਦਾ ਪੱਧਰ ਕਈ ਫੁੱਟ ਤੱਕ ਪਹੁੰਚਣ ਕਾਰਨ ਆੜ੍ਹਤੀ ਵੀ ਪਰੇਸ਼ਾਨ ਹਨ। ਉਨ੍ਹਾਂ ਨੂੰ ਚਿੰਤਾ ਹੈ ਕਿ ਪਾਣੀ ਵਿੱਚ ਭਿੱਜਣ ਕਾਰਨ ਝੋਨੇ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਖਰੀਦ ਸਮੇਂ ਮੁਸ਼ਕਲਾਂ ਆ ਸਕਦੀਆਂ ਹਨ। ਆੜ੍ਹਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਰੇਸ਼ਾਨੀ ਹੋਰ ਵਧ ਗਈ ਹੈ, ਕਿਉਂਕਿ ਉਨ੍ਹਾਂ ਨੂੰ ਬਾਹਰ ਨਿੱਜੀ ਸ਼ੈੱਡ ਬਣਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਕਾਰਨ ਉਨ੍ਹਾਂ ਦਾ ਜ਼ਿਆਦਾਤਰ ਝੋਨਾ ਮੰਡੀ ਵਿੱਚ ਹੀ ਪਿਆ ਸੀ, ਜੋ ਹੁਣ ਭਾਰੀ ਬਰਸਾਤ ਕਾਰਨ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਇਸ ਘਟਨਾ ਤੋਂ ਬਾਅਦ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਫ਼ਸਲ ਦੇ ਨੁਕਸਾਨ ਦੇ ਨਾਲ-ਨਾਲ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋਣ ਦੀ ਵੀ ਚਿੰਤਾ ਸਤਾ ਰਹੀ ਹੈ। ਹੁਣ ਲੋੜ ਹੈ ਕਿ ਮੰਡੀ ਵਿੱਚੋਂ ਪਾਣੀ ਦੀ ਨਿਕਾਸੀ ਲਈ ਤੁਰੰਤ ਪ੍ਰਬੰਧ ਕੀਤੇ ਜਾਣ ਅਤੇ ਪ੍ਰਭਾਵਿਤ ਫ਼ਸਲ ਦਾ ਜਾਇਜ਼ਾ ਲੈ ਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਬਣਦੀ ਰਾਹਤ ਦਿੱਤੀ ਜਾਵੇ।