ਗੁਰਦਾਸਪੁਰ ਪੁਲਿਸ ਦੀ ਨਾਜਾਇਜ਼ ਕਬਜ਼ਿਆਂ ਖਿਲਾਫ਼ ਸਖ਼ਤੀ/ ਐਸਐਸਪੀ ਨੇ ਖੁਦ ਬਾਜ਼ਾਰ ਨਿਕਲ ਕੇ ਕਟਵਾਏ ਚੱਲਾਨ/ ਕਿਹਾ, ਟਰੈਫਿਕ ਸਮੱਸਿਆ ਦੇ ਹੱਲ ਲਈ ਬਣਾਵਾਂਗੇ ਨਵਾਂ ਪਲਾਨ

0
7

ਗੁਰਦਾਸਪੁਰ ਪੁਲਿਸ ਨੇ ਸ਼ਹਿਰ ਵਿਚ ਆਵਾਜਾਈ ਸਮੱਸਿਆ ਨੂੰ ਹੱਲ ਕਰਨ ਲਈ ਨਾਜਾਇਜ਼ ਕਬਜ਼ਿਆ ਖਿਲਾਫ ਐਕਸ਼ਨ ਸ਼ੁਰੂ ਕਰ ਦਿੱਤਾ ਐ। ਇਸੇ ਤਹਿਤ ਐਸਐਸਪੀ ਅਦਿੱਤਿਆ ਨੇ ਖੁਦ ਬਾਜ਼ਾਰਾਂ ਵਿਚ ਨਿਕਲ ਕੇ ਆਵਾਜਾਈ ਨਿਯਮਾਂ ਵਿਚ ਅੜਿੱਕਾ ਬਣ ਰਹੇ ਨਾਜਾਇਜ਼ ਕਬਜ਼ਾਧਾਰਕਾਂ ਦੇ ਚੱਲਾਨ ਕਟਵਾਏ। ਇਸ ਮੌਕੇ ਉਨ੍ਹਾਂ ਨੇ ਟਰੈਫਿਕ ਪੁਲਿਸ ਨੂੰ ਗਲਤ ਥਾਂ ਪਾਰਕ ਕੀਤੀਆਂ ਗੱਡੀਆਂ ਦੇ ਚੱਲਾਨ ਕੱਟਣ ਦੀਆਂ ਹਦਾਇਤਾਂ ਵੀ ਦਿੱਤੀਆਂ।  ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਲਗਾਤਾਰ ਨਾਜਾਇਜ਼ ਪਾਰਕਿੰਗ ਅਤੇ ਰੇਹੜੀਆਂ ਦਾ ਧਿਆਨ ਰੱਖਣ ਦੀ ਹਦਾਇਤ ਵੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਵਪਾਰ ਮੰਡਲ ਦੇ ਅਹੁਦੇਦਾਰਾਂ, ਦੁਕਾਨਦਾਰਾਂ ਤੇ ਸ਼ਹਿਰ ਨਿਵਾਸੀਆਂ ਨਾਲ ਗੱਲਬਾਤ ਕਰਕੇ ਟਰੈਫਿਕ ਸਮੱਸਿਆ ਬਾਰੇ ਚਰਚਾ ਵੀ ਕੀਤੀ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਆਦਿਤਿਆ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਵੱਲੋਂ ਉਹਨਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆ ਸਨ ਕਿ ਸ਼ਹਿਰ ਦੀ ਟਰੈਫਿਕ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ। ਸ਼ਹਿਰ ਵਿੱਚ ਲੰਬੇ ਜਾਮ ਲੱਗਦੇ ਹਨ, ਇਸ ਲਈ ਉਹ ਪੁਲਿਸ ਅਧਿਕਾਰੀਆਂ  ਨਾਲ ਸਥਿਤੀ ਦਾ ਜਾਇਜ਼ਾ ਲੈਣ ਆਪ ਨਿਕਲੇ ਹਨ । ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਸੜਕ ਕਿਨਾਰੇ ਨਜਾਇਜ਼ ਪਾਰਕਿੰਗ ਕਰਨ ਤੋਂ ਬਾਜ ਨਹੀਂ ਆਉਂਦੇ ਅਤੇ ਰੇਹੜੀ ਵਾਲੇ ਵੀ ਆਪਣੀ ਹੱਦ ਤੋਂ ਅੱਗੇ ਵੱਧ ਕੇ ਸੜਕ ਵਿੱਚਕਾਰ ਰੇਹੜੀਆਂ ਲਗਾ ਦਿੰਦੇ ਹਨ ਜੋ ਟਰੈਫਿਕ ਸਮੱਸਿਆ ਦਾ ਮੇਨ ਕਾਰਨ ਬਣ ਰਿਹਾ ਹੈ। ਇਸ ਲਈ ਟਰੈਫਿਕ ਪੁਲਿਸ ਲਗਾਤਾਰ ਨਜਾਇਜ਼ ਪਾਰਕਿੰਗ ਅਤੇ ਰੇਹੜੀ ਵਾਲਿਆਂ ਤੇ ਨਜ਼ਰ ਰੱਖੇਗੀ ਅਤੇ ਲਗਾਤਾਰ ਉਹਨਾਂ ਦੇ ਚਲਾਨ ਕੱਟੇ ਜਾਣਗੇ । ਉਹਨਾਂ ਕਿਹਾ ਕਿ ਬਹੁਤ ਜਲਦੀ ਹੀ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ‌ ਟਰੈਫਿਕ ਸਮੱਸਿਆ ਸੁਲਝਾਉਣ ਲਈ ਸੜਕ ਦੇ ਕਿਨਾਰੇ  ਪੀਲੀਆਂ ਅਤੇ ਸਫੇਦ ਪੱਟੀਆਂ ਲਗਵਾ ਦਿੱਤੀਆਂ ਜਾਣਗੀਆਂ ਤੇ ਰੇਹੜੀਆਂ ਅਤੇ ਪਾਰਕਿੰਗ ਇਹਨਾਂ ਪੱਟੀਆਂ ਦੀ ਹੱਦ ਵਿੱਚ ਹੀ ਹੋਵੇਗੀ ।ਉੱਥੇ ਹੀ ਉਹਨਾਂ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਟਰੈਫਿਕ ਸਮੱਸਿਆ ਨੂੰ ਬਣਾਉਣ ਵਿੱਚ ਪੁਲਿਸ ਦਾ ਸਹਿਯੋਗ ਕਰਨ ਤੇ ਦੁਕਾਨਦਾਰ ਆਪਣਾ ਸਮਾਨ ਸੜਕ ਵਿੱਚ ਨਾ ਲਗਾਉਣ।

LEAVE A REPLY

Please enter your comment!
Please enter your name here