ਜਲੰਧਰ ਤਹਿਸੀਲ ਕੰਪਲੈਕਸ ’ਚ ਵਿਜੀਲੈਂਸ ਦਾ ਛਾਪਾ/ ਰਿਸ਼ਵਤ ਲੈਂਦਾ ਪਟਵਾਰੀ ਸਾਥੀ ਸਮੇਤ ਗ੍ਰਿਫਤਾਰ/ ਇੰਤਕਾਲ ਬਦਲ ਮੰਗੀ ਸੀ 3 ਹਜ਼ਾਰ ਰਿਸ਼ਵਤ

0
3

ਵਿਜੀਲੈਂਸ ਟੀਮ ਨੇ ਜਲੰਧਰ ਤਹਿਸੀਲ ਕੰਪਲੈਕਸ ਵਿੱਚ ਛਾਪੇਮੇਰੀ ਕਰ ਕੇ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਪਟਵਾਰੀ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ।  ਗ੍ਰਿਫ਼ਤਾਰ ਕੀਤੇ ਗਏ ਪਟਵਾਰੀ ਦੀ ਪਛਾਣ ਵਿਸ਼ਵਜੀਤ ਅਤੇ ਉਸਦੇ ਸਾਥੀ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਪਟਵਾਰੀ ਦੇ ਸਾਥੀ ਮੁਤਾਬਕ ਵਿਜੀਲੈਂਸ ਨੇ ਉਨ੍ਹਾਂ ਨੂੰ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ। ਹਾਲਾਂਕਿ, ਪਟਵਾਰੀ ਦੇ ਸਾਥੀ ਨੇ ਰਿਸ਼ਵਤ ਲੈਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਪਟਵਾਰੀ ਮੁਤਾਬਕ ਉਸਨੂੰ ਗ੍ਰਿਫ਼ਤਾਰੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ਼ਿਕਾਇਤਕਰਤਾ ਵਿਨੋਦ ਕੁਮਾਰ ਮੁਤਾਬਕ ਪਟਵਾਰੀ ਨੇ ਇੰਤਕਾਲ ਕਰਨ ਬਦਲੇ 3 ਹਜ਼ਾਰ ਰੁਪਏ ਮੰਗੇ ਸਨ, ਜਿਸ ਦੀ ਸ਼ਿਕਾਇਤ ਵਿਜੀਲੈਂਸ ਕੋਲ ਕੀਤੀ ਸੀ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ 3 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

LEAVE A REPLY

Please enter your comment!
Please enter your name here