ਪੰਜਾਬ ਸਿੱਖ ਆਗੂ ਭਗਤ ਸਿੰਘ ਦੁਆਬੀ ਦੀ ਅੰਮ੍ਰਿਤਪਾਲ ਦੀ ਚੈਟ ਮਾਮਲੇ ’ਚ ਪ੍ਰੈੱਸ ਕਾਨਫਰੰਸ/ ਅੰਮ੍ਰਿਤਪਾਲ ਸਿੰਘ ਦੀ ਵਾਇਰਲ ਚੈਟ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ/ ਕਿਹਾ, ਜੇਕਰ ਪੰਥ ਤੋਂ ਮੁਆਫੀ ਨਹੀਂ ਤਾਂ ਕਰਾਂਗੇ ਹੋਰ ਵੱਡੇ ਖੁਲਾਸੇ By admin - June 13, 2025 0 6 Facebook Twitter Pinterest WhatsApp ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਬਾਰੇ ਵਾਇਰਲ ਹੋਈ ਚੈਟ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਐ। ਇਸ ਨੂੰ ਲੈ ਕੇ ਜਿੱਥੇ ਮੀਡੀਆ ਵਿਚ ਲਗਾਤਾਰ ਬਹਿਸ਼ ਚੱਲ ਰਹੀ ਐ ਉੱਥੇ ਹੀ ਸਿੱਖ ਆਗੂ ਭਗਤ ਸਿੰਘ ਦੁਆਬੀ ਨੇ ਵੀ ਪ੍ਰੈੱਸ ਕਾਨਫਰੰਸ ਕਰ ਕੇ ਵੱਡੇ ਸੁਆਲ ਚੁੱਕੇ ਨੇ। ਅੰਮ੍ਰਿਤਪਾਲ ਸਿੰਘ ਬਾਰੇ ਵਾਇਰਲ ਚੈਟ ਦੀਆਂ ਤਸਵੀਰਾਂ ਮੀਡੀਆ ਨੂੰ ਦਿਖਾਉਂਦਿਆਂ ਭਗਤ ਸਿੰਘ ਦੁਆਬੀ ਨੇ ਕਿਹਾ ਕਿ ਗੰਦੀ ਸੋਚ ਵਾਲੇ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਬੰਦਾ ਸਿੰਘ ਬਹਾਦਰ ਦੇ ਵਾਰਿਸ ਬਣਨਾ ਚਾਹੁੰਦੇ ਨੇ। ਗੁਰਪ੍ਰੀਤ ਸਿੰਘ ਹਰੀ ਨੌ ਕਤਲ ਦਾ ਹਵਾਲਾ ਦਿੰਦਿਆਂ ਭਗਤ ਸਿੰਘ ਦੁਆਬੀ ਨੇ ਕਿਹਾ ਕਿ ਹਰੀ ਨੌ ਦਾ ਕਤਲ ਵੀ ਇਸ ਚੈਟ ਨੂੰ ਛੁਪਾਉਣ ਲਈ ਹੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਅਖੀਰ ਤਕ ਲੈ ਕੇ ਜਾਣਗੇ ਅਤੇ ਕਿਸੇ ਨੂੰ ਵੀ ਪੰਥ ਨੂੰ ਗੁੰਮਰਾਹ ਕਰਨ ਦੀ ਇਜਾਜਤ ਨਹੀਂ ਦੇਣਗੇ।