ਗੁਰਦਾਸਪੁਰ ’ਚ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਜਾਰੀ/ ਫੋਟੋਗਰਾਫਰ ਦੀ ਦੁਕਾਨ ’ਚੋਂ ਕੀਮਤੀ ਕੈਮਰਾ ਲੈ ਕੇ ਫਰਾਰ/ ਦੁਕਾਨਦਾਰਾਂ ਅੰਦਰ ਗੁੱਸਾ, ਪੁਲਿਸ ਤੋਂ ਕਾਰਵਾਈ ਮੰਗੀ

0
12

ਗੁਰਦਾਸਪੁਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਚੋਰਾਂ ਨੇ ਪੁਲਿਸ ਦੀ ਨੱਕ ਵਿੱਚ ਦਮ ਕਰ ਦਿੱਤਾ ਹੈ। ਤਾਜ਼ਾ ਘਟਨਾ ਗੁਰਦਾਸਪੁਰ ਬਾਹਿਰਰਾਮ ਪੁਰ ਰੋਡ ਤੇ ਸਥਿਤ ਡਾਲਾ ਪੈਟਰੋਲ ਪੰਪ ਨੇੜੇ ਵਾਪਰੀ ਹੈ ਜਿੱਥੇ ਇੱਕ ਫੋਟੋਗ੍ਰਾਫਰ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਮਹਿੰਗਾ ਕੈਮਰਾ ਤੇ ਦੋ ਹਾਰਡ ਡਿਸਕ ਚੋਰੀ ਕੇ ਫਰਾਰ ਹੋ ਗਏ। ਦੁਕਾਨਦਾਰ ਅਨੁਸਾਰ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੀੜਤ ਦੇ ਹੱਕ ਵਿਚ ਨਿਤਰੀ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਛੇਤੀ ਗ੍ਰਿਫਤਾਰ ਕਰ ਕੇ ਪੀੜਤ ਦਾ ਸਾਮਾਨ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਆਏ ਦਿਨ ਹੋ ਰਹੀਆਂ ਚੋਰੀਆਂ ਤੇ ਨਕੇਲ ਕੱਸਣ ਦੀ ਮੰਗ ਵੀ ਕੀਤ ਤਾਂ ਜੋ ਲੋਕ ਆਪਣਾ ਛੋਟੇ ਮੋਟੇ ਕਾਰੋਬਾਰ ਕਰ ਕੇ ਆਪਣੇ ਪਰਿਵਾਰ ਪਾਲਣ ਸਕਣ।
ਦੁਕਾਨ ਮਾਲਕ ਬੱਬੂ ਨੇ ਦੱਸਿਆ ਕਿ ਉਸਦੀ ਬਰਨਾਲੇ ਵਿਖੇ ਬੱਬੂ ਸਟੂਡੀਓ ਦੇ ਨਾਂ ਤੇ ਦੁਕਾਨ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਰਾਤ 8 ਵਜੇ ਦੇ ਕਰੀਬ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ। ਸਵੇਰੇ 9 ਵਜੇ ਦੇ ਕਰੀਬ ਜਦੋਂ ਦੁਕਾਨ ਤੇ ਆਏ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸੀ । ਅੰਦਰ ਜਾ ਕੇ ਚੈੱਕ ਕੀਤਾ ਤਾਂ ਪਤਾ ਲੱਗ ਗਿਆ ਕਿ ਉਹਨਾਂ ਦਾ ਪ੍ਰੋਫੈਸ਼ਨਲ ਕੈਮਰਾ ਤੇ ਦੋ ਹਾਰਡ ਡਿਸਕ ਚੋਰ ਚੋਰੀ ਕਰਕੇ ਲੈ ਗਏ ਹਨ।
ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾਂ ਵਿਆਹ ਵਗੈਰਾ ਬੰਦ ਸੀ ਇਸ ਲਈ ਫੋਟੋਗ੍ਰਾਫਰਾਂ ਨੂੰ ਮੰਦੀ ਦਿਨ ਦੇਖਣੇ ਪੈ ਰਹੇ ਸੀ ਤੇ ਹੁਣ ਜਦੋਂ ਕੰਮ ਦਾ ਸੀਜ਼ਨ ਸਿਰ ਉਤੇ ਹੈ ਤਾਂ ਬੱਬੂ ਫੋਟੋਗ੍ਰਾਫਰ ਦੀ ਦੁਕਾਨ ਤੋਂ ਚੋਰ ਕੈਮਰਾ ਕੱਢ ਕੇ ਲੈ ਗਏ ਹਨ ਅਜਿਹੇ ਵਿੱਚ ਉਹਨਾਂ ਲਈ ਪਰਿਵਾਰ ਪਾਲਣਾ ਮੁਸ਼ਕਿਲ ਹੋ ਜਾਏਗਾ ਕਿਉਂਕਿ ਬੱਬੂ ਅਤੇ ਉਹਨਾਂ ਦਾ ਲੜਕਾ ਦੋਵੇਂ ਹੀ ਇਸ ਦੁਕਾਨ ਤੇ ਕੰਮ ਕਰਦੇ ਹਨ। ਉਹਨਾਂ ਦਾ ਹੋਰ ਕੋਈ ਰੁਜ਼ਗਾਰ ਨਹੀਂ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਏ।

LEAVE A REPLY

Please enter your comment!
Please enter your name here