ਪਟਿਆਲਾ ’ਚ ਪੀਆਰਟੀਸੀ ਦੀ ਬੱਸ ਨੂੰ ਅੱਗ/ ਪਾਤੜਾਂ ਰੋਡ ’ਤੇ ਵੈਲਡਿੰਗ ਦੀ ਦੁਕਾਨ ਦੀ ਘਟਨਾ/ ਬੱਸ ਸੜ ਕੇ ਸੁਆਹ, ਪੁਲਿਸ ਕਰ ਰਹੀ ਜਾਂਚ

0
2

 

ਪਟਿਆਲਾ ਦੇ ਪਾਤੜਾਂ ਰੋਡ ’ਤੇ ਦੁਗਾਲ ਪਿੰਡ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਵੈਲਡਿੰਗ ਦਾ ਕੰਮ ਕਰਵਾਉਣ ਲਈ ਪਹੁੰਚੀ ਇੱਕ PRTC ਬੱਸ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਪਰ ਤਦ ਤਕ ਦੇਰ ਹੋ ਚੁੱਕੀ ਸੀ ਤੇ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ।
ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਕਿਲੋਮੀਟਰ ਸਕੀਮ ਨਾਲ ਸਬੰਧਤ ਬੱਸ ਪਟਿਆਲਾ ਤੋਂ ਸਵਾਰੀਆਂ ਲੈ ਕੇ ਪਾਤੜਾਂ ਪੁੱਜੀ। ਸ਼ਾਮ 5.45 ਮਿੰਟ ’ਤੇ ਅਖੀਰਲਾ ਰੂਟ ਹੋਣ ਕਰ ਕੇ ਸਵਾਰੀਆਂ ਨੂੰ ਉਤਾਰਨ ਉਪਰੰਤ ਬੱਸ ਦਾ ਡਰਾਈਵਰ ਬੱਸ ਦੀ ਹੋਣ ਵਾਲੀ ਮੁਰੰਮਤ ਲਈ ਬੱਸ ਨੂੰ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਿੰਡ ਦੁਗਾਲ ਦੇ ਨਜ਼ਦੀਕ ਇੱਕ ਨਿੱਜੀ ਵਰਕਸ਼ਾਪ ਉੱਤੇ ਲੈ ਗਿਆ, ਜਦੋਂ ਮਿਸਤਰੀ ਵੈਲਡਿੰਗ ਕਰ ਰਿਹਾ ਹੋਇਆ ਸੀ ਤਾਂ ਅਚਾਨਕ ਬੱਸ ਨੂੰ ਅੱਗ ਲੱਗ ਗਈ।
ਡਰਾਈਵਰ ਦੱਸਣ ਅਨੁਸਾਰ ਬੱਸ ਨੂੰ ਬੰਦ ਕਰ ਕੇ ਸਵਿਚ ਕੱਟਣ ਮਗਰੋਂ ਜਦੋਂ ਮਿਸਤਰੀ ਵੈਲਡਿੰਗ ਕਰ ਰਿਹਾ ਸੀ ਤਾਂ ਅਚਾਨਕ ਬੱਸ ਦੇ ਪਿਛਲੇ ਟਾਇਰਾਂ ਕੋਲ ਇਕਦਮ ਪਟਾਕੇ ਦੀ ਆਵਾਜ਼ ਆਈ ਜਿਸ ਮਗਰੋਂ ਅੱਗ ਲੱਗ ਕੇ ਤੇਲ ਦੇ ਟੈਂਕ ਤੱਕ ਪਹੁੰਚ ਗਈ ਜਿਸ ਮਗਰੋਂ ਅੱਗ ਨੇ ਬੱਸ ਨੂੰ ਆਪਣੀ ਲਪੇਟ ’ਚ ਲੈ ਲਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਦਾ ਜਾਇਜਾ ਲਿਆ। ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

LEAVE A REPLY

Please enter your comment!
Please enter your name here