ਪਟਿਆਲਾ ਦੀ ਬਾਬੂ ਸਿੰਘ ਕਾਲੋਨੀ ’ਚ ਨੌਜਵਾਨ ਦਾ ਕਤਲ/ ਦੋ ਧਿਰਾਂ ਦੀ ਲੜਾਈ ਦੌਰਾਨ ਹੋਇਆ ਸੀ ਜ਼ਖਮੀ/ ਹਸਪਤਾਲ ਜਾ ਕੇ ਹੋਈ ਮੌਤ, ਪੁਲਿਸ ਕਰ ਰਹੀ ਜਾਂਚ

0
2

ਪਟਿਆਲਾ ਦੀ ਬਾਬੂ ਸਿੰਘ ਕਲੋਨੀ ਵਿੱਚ ਝਗੜੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਰਾਮ ਚੰਦਰ ਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਵਿਚਾਲੇ ਰੰਜ਼ਿਸ਼ ਚੱਲ ਰਹੀ ਸੀ, ਜਿਸ ਦੇ ਚਲਦਿਆਂ ਹੋਏ ਝਗੜੇ ਵਿਚ ਰੰਮ ਚੰਦਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰਾਜਿੰਦਰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਧਿਰ ਵੱਲੋਂ ਮਾਮਲੇ ਵਿਚ ਪਟਿਆਲਾ ਦੇ ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਅਤੇ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਦੇ ਨਾਮ ਲਏ ਜਾ ਰਹੇ ਹਨ। ਪੀੜਤ ਧਿਰ ਦਾ ਇਲਜ਼ਾਮ ਹੈ ਕਿ ਪੁਲਿਸ ਸ਼ੰਕਰ ਭਾਰਦਵਾਜ ਦੀ ਕਥਿਤ ਪਹੁੰਚ ਕਾਰਨ ਢਿੱਲੀ ਕਾਰਵਾਈ ਕੀਤੀ ਹੈ।
ਦੂਜੇ ਪਾਸੇ ਪੁਲਿਸ ਨੇ ਦੋਸ਼ ਨਕਾਰਦਿਆਂ ਬਣਦੀ ਕਾਰਵਾਈ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਘਟਨਾ ਦੀ ਸੂਚਨਾ ਮਿਲਦੇ ਹੀ ਮਾਮਲੇ ਵਿਚ ਤੁਰੰਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮ੍ਰਿਤਕ ਰਾਮੂ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਅੱਧੀ ਦਰਜਨ ਦੇ ਕਰੀਬ ਬਾਏ-ਨੇਮ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਦੇ ਅਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

LEAVE A REPLY

Please enter your comment!
Please enter your name here