ਪੰਜਾਬ ਗੁਰਦਾਸਪੁਰ ’ਚ ਗਊਆਂ ਨਾਲ ਭਰਿਆ ਟਰੱਕ ਕਾਬੂ/ ਗਊ ਸੇਵਕਾਂ ਨੇ ਪੁਲਿਸ ਦੀ ਮਦਦ ਨਾਲ ਫੜਿਆ ਟਰੱਕ/ ਜੰਮੂ ਕਸ਼ਮੀਰ ਲਿਜਾਈਆਂ ਜਾ ਰਹੀਆਂ ਸੀ ਗਊਆਂ By admin - October 6, 2026 0 2 Facebook Twitter Pinterest WhatsApp ਗੁਰਦਾਸਪੁਰ ਪੁਲਿਸ ਨੇ ਗਊ ਸੇਵਕਾਂ ਦੀ ਮਦਦ ਨਾਲ ਵੱਡੀ ਕਾਰਵਾਈ ਕਰਦਿਆਂ ਗਊਆਂ ਨਾਲ ਭਰਿਆ ਟਰੱਕ ਫੜਿਆ ਹੈ। ਪੁਲਿਸ ਨੇ ਗਊ ਸੇਵਕਾਂ ਦੀ ਇਤਲਾਹ ਉਤੇ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਬੱਬਰੀ ਬਾਈਪਾਸ ਤੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਟਰੱਕ ਵਿਚੋਂ 13 ਪਸ਼ੂ ਬਰਾਮਦ ਹੋਏ। ਬਰਾਮਦ ਪਸ਼ੂਆਂ ਵਿੱਚ 11 ਗਾਵਾਂ ਅਤੇ 2 ਬਲਦ ਸ਼ਾਮਿਲ ਹਨ। ਗਊ ਸੇਵਕ ਹਰਜੀਤ ਸਿੰਘ ਅਤੇ ਅਨਮੋਲ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਅੰਮ੍ਰਿਤਸਰ ਅਤੇ ਬਾਦ ’ਚ ਬਟਾਲਾ ਤੋਂ ਜਾਣਕਾਰੀ ਮਿਲੀ, ਜਿਸ ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਟਰੱਕ ਚਾਲਕਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਬਬਰੀ ਬਾਈਪਾਸ ਤੇ ਹਾਈ ਟੈਕ ਨਾਕੇ ਤੇ ਨਾਕਾਬੰਦੀ ਕਰਕੇ ਸ਼ੱਕੀ ਟਰੱਕ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਪਸ਼ੂ ਬਰਾਮਦ ਕੀਤੇ। ਗਊ ਸੇਵਕਾਂ ਨੇ ਦੱਸਿਆ ਕਿ ਪਸ਼ੂਆਂ ਨੂੰ ਟਰੱਕ ਅੰਦਰ ਬਹੁਤ ਮਾੜੇ ਹਾਲਾਤਾਂ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਟਰੱਕ ਨੂੰ ਰੋਕਣ ਤੋਂ ਬਾਅਦ ਪਸ਼ੂਆਂ ਨੂੰ ਬਾਹਰ ਕੱਢ ਕੇ ਇਲਾਜ ਅਤੇ ਦੇਖਭਾਲ ਲਈ ਸਰਕਾਰੀ ਗਊਸ਼ਾਲਾ ਭੇਜਿਆ ਜਾਵੇਗਾ। ਮੌਕੇ ’ਤੇ ਮੌਜੂਦ ਗਊ ਸੇਵਕਾਂ ਨੇ ਦੱਸਿਆ ਕਿ ਡਰਾਈਵਰ ਨੇ ਪੁੱਛਗਿੱਛ ਦੌਰਾਨ ਪਸ਼ੂਆਂ ਨੂੰ ਜੰਮੂ-ਕਸ਼ਮੀਰ ਵੱਲ ਲਿਜਾਣ ਦੀ ਗੱਲ ਦੱਸੀ ਹੈ। ਹਾਲਾਂਕਿ ਪਸ਼ੂਆਂ ਨੂੰ ਕਿੱਥੇ ਅਤੇ ਕਿਸ ਮਕਸਦ ਨਾਲ ਲਿਜਾਇਆ ਜਾ ਰਿਹਾ ਸੀ, ਇਸ ਸਬੰਧੀ ਅਗਲੀ ਜਾਣਕਾਰੀ ਪੁਲਿਸ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ।ਪੁਲਿਸ ਨੇ ਡਰਾਈਵਰ ਨੂੰ ਕਸਟਡੀ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗਊ ਸੇਵਕਾਂ ਨੇ ਪੁਲਿਸ ਵੱਲੋਂ ਕੀਤੀ ਤੁਰੰਤ ਕਾਰਵਾਈ ਲਈ ਧੰਨਵਾਦ ਕੀਤਾ ਅਤੇ ਇਲਾਕੇ ਦੇ ਹੋਰ ਗਊ ਸੇਵਕਾਂ ਨੂੰ ਵੀ ਪਸ਼ੂਆਂ ਦੀ ਤਸਕਰੀ ਸਬੰਧੀ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ।