ਚੋਣਪੰਜਾਬ ਸੰਗਰੂਰ ’ਚ ਮੰਤਰੀ ਅਮਨ ਅਰੋੜਾ ਦੀ ਪ੍ਰੈੱਸ ਕਾਨਫਰੰਸ/ ਕਾਂਗਰਸ ਦੇ ਅੰਦਰੂਨੀ ਹਾਲਾਤਾਂ ਨੂੰ ਲੈ ਕੇ ਕੱਸਿਆ ਤੰਜ਼/ ਪ੍ਰਗਟ ਸਿੰਘ ਦੀ ਪੰਜਾਬ ’ਚੋਂ ਗੈਰ ਹਾਜ਼ਰੀ ’ਤੇ ਚੁੱਕੇ ਸਵਾਲ By admin - October 5, 2026 0 4 Facebook Twitter Pinterest WhatsApp ਕੈਬਨਿਟ ਮੰਤਰੀ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸੰਗਰੂਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਤੇ ਸਿਆਸੀ ਹਾਲਾਤਾਂ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਪਾਰਟੀ ਦੀ ਸਿਆਸੀ ਸਰਗਰਮੀਆਂ ’ਚ ਖੜੌਤ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਚਾਰ ਦਿਨਾਂ ਤੋਂ ਰਾਹੁਲ ਗਾਂਧੀ ਤੋਂ ਮਿਲਣ ਦਾ ਸਮਾਂ ਮੰਗ ਰਹੇ ਨੇ ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ 4 ਦਿਨਾਂ ਤੋਂ ਪੰਜਾਬ ਅੰਦਰ ਕਾਂਗਰਸ ਦੀ ਸਿਆਸੀ ਸਰਗਰਮ ਜ਼ੀਰੋ ਹੋ ਗਈ ਹੈ, ਜਿਸ ਤੋਂ ਪਾਰਟੀ ਦੇ ਹਾਲਤਾਂ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਕਾਂਗਰਸ ਪਾਰਟੀ ਅੰਦਰ ਚੱਲ ਰਹੀ ਆਪਸੀ ਖਿੱਚੋਤਾਣ ਅਤੇ ਨਵੀਂ ਲੀਡਰਸ਼ਿਪ ਦੀ ਚੋਣ ਦਾ ਹਵਾਲਾ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਸ ਵੇਲੇ ਕਾਂਗਰਸ ਦੇ ਆਮ ਵਰਕਰ ਪੂਰੀ ਤਰ੍ਹਾਂ ਮਾਯੂਸੀ ਅਤੇ ਨਿਰਾਸ਼ਾ ਦੇ ਆਲਮ ਵਿੱਚ ਹਨ, ਕਿਉਂਕਿ ਕਾਂਗਰਸ ਹਾਈਕਮਾਂਡ ਨੇ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਮੁਤਾਬਕ ਫੈਸਲੇ ਨਹੀਂ ਲਏ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਨਵੀਂ ਟੀਮ ਦੇ ਆਗਾਜ਼ ‘ਤੇ ਕੋਈ ਉਤਸ਼ਾਹ ਨਹੀਂ ਦਿਸ ਰਿਹਾ ਅਤੇ ਹਰ ਪਾਸੇ ਮੁਕੰਮਲ ਖਾਮੋਸ਼ੀ ਛਾਈ ਹੋਈ ਹੈ। ਵਿਜੇਇੰਦਰ ਸਿੰਗਲਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਵਿਰੋਧੀ ਪਾਰਟੀ ਦੇ ਆਗੂ ਹਨ ਅਤੇ ਸਤਿਕਾਰਯੋਗ ਹਨ, ਪਰ ਮਾਲਵਾ ਅਤੇ ਸੰਗਰੂਰ ਦੇ ਲੋਕਾਂ ਦੀ ਦਿਲੀ ਇੱਛਾ ਸੀ ਕਿ ਜੇਕਰ ਉਨ੍ਹਾਂ ਦੇ ਇਲਾਕੇ ਦਾ ਕੋਈ ਆਗੂ ਵੱਡੀ ਜ਼ਿੰਮੇਵਾਰੀ ਸੰਭਾਲਦਾ ਹੈ ਤਾਂ ਖੇਤਰ ਵਿੱਚ ਵਿਕਾਸ ਅਤੇ ਸ਼ਕਤੀ ਦਾ ਕੇਂਦਰ ਬਣਦਾ ਹੈ। ਪ੍ਰੰਤੂ ਕਾਂਗਰਸ ਹਾਈਕਮਾਂਡ ਨੇ ਐਨ ਮੌਕੇ ‘ਤੇ ਵਿਜੇਇੰਦਰ ਸਿੰਗਲਾ ਨੂੰ ਪਾਸੇ ਕਰਕੇ ਸੰਗਰੂਰ ਅਤੇ ਮਾਲਵਾ ਖੇਤਰ ਨੂੰ ਵਿਸਾਰ ਦਿੱਤਾ ਹੈ। ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਮਿਲਣ ਦਾ ਸਮਾਂ ਨਾ ਦੇਣਾ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰਲਾ ਇਹ ਵਰਤਾਰਾ ਦਰਸਾਉਂਦਾ ਹੈ ਕਿ ਇਹ ਮਹਿਜ਼ ਇੱਕ ‘ਸਮਝੌਤੇ ਵਾਲਾ ਫੈਸਲਾ’ ਹੈ। ਉਨ੍ਹਾਂ ਕਿਹਾ ਕਿ ਦੋ ਧਿਰਾਂ ਦੀ ਲੜਾਈ ਵਿੱਚ ਕਿਸੇ ‘ਸਾਂਝੇ ਬਾਬੇ’ ਨੂੰ ਪ੍ਰਧਾਨ ਬਣਾ ਕੇ ਚਾਰ ਮਹੀਨੇ ਲੰਘਾਏ ਜਾ ਸਕਦੇ ਹਨ, ਪਰ ਅਜਿਹੇ ਫੈਸਲਿਆਂ ਨਾਲ ਨਾ ਤਾਂ ਪਾਰਟੀਆਂ ਚੱਲਦੀਆਂ ਹਨ ਅਤੇ ਨਾ ਹੀ ਸੂਬੇ ਦਾ ਭਲਾ ਹੋ ਸਕਦਾ ਹੈ।