ਪੰਜਾਬ ਹੁਸ਼ਿਆਰਪੁਰ ਦੇ ਦਸੂਹਾ ਚ ਲੜਕੀ ਵੱਲੋਂ ਖੁਦਕੁਸ਼ੀ/ ਮੰਗੇਤਰ ਤੋਂ ਦੁਖੀ ਹੋ ਕੇ ਚੁੱਕਿਆ ਖੌਫਨਾਕ ਕਦਮ/ ਅਗਲੇ ਮਹੀਨੇ ਸੀ ਵਿਆਹ, ਪ੍ਰੇਸ਼ਾਨ ਕਰਨ ਦੇ ਲੱਗੇ ਇਲਜ਼ਾਮ By admin - October 5, 2026 0 2 Facebook Twitter Pinterest WhatsApp ਦਸੂਹਾ ਦੇ ਪਿੰਡ ਬਹਿਨੰਗਲ ਵਿੱਚ ਨੌਜਵਾਨ ਲੜਕੀ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਰਾਧਾ ਰਾਣੀ ਵਜੋਂ ਹੋਈ ਹੈ ਜੋ ਐਮਏ ਦੀ ਪੜ੍ਹਾਈ ਕਰ ਰਹੀ ਸੀ। ਪਰਿਵਾਰ ਮੁਤਾਬਕ ਮ੍ਰਿਤਕਾ ਦਾ 3 ਨਵੰਬਰ ਨੂੰ ਵਿਆਹ ਤੈਅ ਹੋਇਆ ਸੀ ਅਤੇ ਮੰਗੇਤਰ ਰਾਜੀਵ ਵੱਲੋਂ ਕਥਿਤ ਤੌਰ ਤੇ ਦਹੇਜ ਵਿੱਚ ਗੱਡੀ ਦੀ ਮੰਗ ਕੀਤੀ ਜਾਂਦੀ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਪਰਿਵਾਰ ਮੁਤਾਬਕ ਇਸ ਦਾ ਖੁਲਾਸਾ ਵੈਟਸਐਪ ਚੈਟ ਤੋਂ ਵੀ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰ ਮੁਤਾਬਕ ਲੜਕੀ ਦੀ ਮੌਤ ਤੋਂ ਬਾਅਦ ਉਸਦੇ ਮੋਬਾਈਲ ਤੋਂ ਮਿਲੀਆਂ WhatsApp ਚੈਟਾਂ ਵਿੱਚ ਕਥਿਤ ਤੌਰ ’ਤੇ ਗਾਲਾਂ, ਧਮਕੀਆਂ ਅਤੇ ਗੱਡੀ ਦੀ ਮੰਗ ਸਬੰਧੀ ਗੱਲਬਾਤ ਸਾਹਮਣੇ ਆਈ। ਪਰਿਵਾਰ ਨੇ ਮੰਗੇਤਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਮੁਤਾਬਕ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰਾ ਨੇ ਦੱਸਿਆ ਕਿ ਉਕਤ ਲੜਕੀ ਦਾ 3 ਨਵੰਬਰ 2026 ਨੂੰ ਵਿਆਹ ਰੱਖਿਆ ਹੋਇਆ ਸੀ ਅਤੇ ਡੇਢ ਸਾਲ ਪਹਿਲਾਂ ਉਸਦਾ ਰਜੀਵ ਨਾਮ ਦੇ ਸ਼ਖਸ ਪਿੰਜ ਮੈਰੇ ਜੱਟਾਂ ਹਲਕਾ ਮੁਕੇਰੀਆਂ ਦੇ ਵਿਅਕਤੀ ਨਾਲ ਰਿਸ਼ਤਾ ਹੋਇਆ ਸੀ। ਜੋ ਕਿ ਲੜਕੀ ਦਾ ਮੰਗੇਤਰ ਲੜਕੀ ਨੂੰ ਬਾਰ-ਬਾਰ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਉਸ ਨੂੰ ਗਾਲੀ ਗਲੋਚ ਵੀ ਕਰਦਾ ਰਹਿੰਦਾ ਸੀ। ਉਸਨੇ ਲੜਕੀ ਦੇ ਪਰਿਵਾਰ ਕੋਲੋਂ ਲੱਖਾਂ ਰੁਪਏ ਦੀ ਗੱਡੀ ਦੀ ਦਹੇਜ ਵਿੱਚ ਮੰਗ ਵੀ ਕੀਤੀ ਸੀ। ਜਿਸ ਕਰਕੇ ਲੜਕੀ ਬਹੁਤ ਜਿਆਦਾ ਪਰੇਸ਼ਾਨ ਰਹਿ ਰਹੀ ਸੀ। ਪਰਿਵਾਰ ਨੇ ਦੱਸਿਆ ਕੀ ਲੜਕੀ ਦਾ ਮੰਗੇਤਰ ਰਾਜੀਵ ਕਹਿੰਦਾ ਹੁੰਦਾ ਸੀ ਕੀ ਮੈਂ ਸਰਕਾਰੀ ਨੌਕਰੀ ਕਰਦਾ ਹਾਂ ਜੇਕਰ ਮੇਰੇ ਨਾਲ ਤੂੰ ਵਿਆਹ ਕਰਵਾਉਣਾ ਹੈ ਤਾਂ ਤੁਹਾਨੂੰ ਦਹੇਜ ਵਿੱਚ ਗੱਡੀ ਦੇਣੀ ਪਵੇਗੀ। ਜਿਸ ਨੂੰ ਲੈ ਕੇ ਲੜਕੀ ਅੰਦਰੋਂ ਅੰਦਰ ਬਹੁਤ ਜਿਆਦਾ ਤੰਗ ਪਰੇਸ਼ਾਨ ਚ ਚੱਲ ਰਹੀ ਸੀ ਜਿਸ ਤੋਂ ਬਾਅਦ ਉਸ ਵੱਲੋਂ ਆਤਮਹੱਤਿਆ ਦਾ ਕਦਮ ਚੁੱਕ ਲਿਆ ਗਿਆ। ਪਰਿਵਾਰ ਨੇ ਦੱਸਿਆ ਕਿ ਜਦੋਂ ਲੜਕੀ ਨੇ ਆਤਮਹੱਤਿਆ ਕੀਤੀ ਤਾਂ ਉਸ ਵੇਲੇ ਲੜਕੀ ਵੱਲੋਂ ਆਪਣੇ ਮੰਗੇਤਰ ਤੇ ਉਸ ਦੀ ਭੈਣ ਨੂੰ ਫੋਨ ਵੀ ਕੀਤਾ ਗਿਆ ਸੀ ਕਿ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਪਰ ਮੰਗੇਤਰ ਨੇ ਪਰਿਵਾਰ ਨੂੰ ਇਤਲਾਹ ਦੇਣ ਦੀ ਬਜਾਏ ਇਸ ਗੱਲ ਨੂੰ ਛੁਪਾਇਆ ਜਿਸ ਕਾਰਨ ਲੜਕੀ ਦੀ ਜਾਨ ਚਲੀ ਗਈ। ਜੇਕਰ ਲੜਕਾ ਇਸ ਸਬੰਧੀ ਪਰਿਵਾਰ ਨੂੰ ਸਮਾਂ ਰਹਿੰਦੇ ਜਾਣਕਾਰੀ ਦੇ ਦਿੰਦਾ ਤਾਂ ਲੜਕੀ ਦੀ ਜਾਨ ਬਚ ਸਕਦੀ ਸੀ। ਪਰ ਲੜਕਾ ਲੜਕੀ ਕੋਲੋਂ ਆਪਣਾ ਪਿੱਛਾ ਛਡਵਾਉਣਾ ਚਾਹੁੰਦਾ ਸੀ, ਜਿਸ ਕਰਕੇ ਉਹ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦਾ ਸੀ। ਉਨਾਂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਤਾਂ ਲੱਗਿਆ ਕਿ ਲੜਕੀ ਵੱਲੋਂ ਪਤਾ ਨਹੀਂ ਕਿਉਂ ਆਤਮਹੱਤਿਆ ਕੀਤੀ ਗਈ। ਪਰ ਜਦੋਂ ਉਹਨਾਂ ਵੱਲੋਂ ਲੜਕੀ ਦਾ ਫੋਨ ਖੋਲਿਆ ਗਿਆ ਤਾਂ ਵੈਟਸਐਪ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਉਸਦੇ ਮਗੇਤਰ ਨੇ ਉਸਨੂੰ ਖੁਦਕੁਸ਼ੀ ਲਈ ਉਕਸਾਇਆ। ਉਹਨਾਂ ਕਿਹਾ ਕਿ ਜਦੋਂ ਉਹਨਾਂ ਵੱਲੋਂ ਵਟਸਐਪ ਚੈਟ ਪੜ੍ਹੀ ਗਈ ਤਾਂ ਉਸਦੇ ਮੰਗੇਤਰ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਗੰਦੀਆਂ ਗਾਲਾਂ ਲਿਖੀਆਂ ਹੋਈਆਂ ਸਨ ਅਤੇ ਲੜਕੀ ਨੂੰ ਵਾਰ-ਵਾਰ ਡਰਾਉਂਦਾ ਤੇ ਧਮਕਾਉਂਦਾ ਰਹਿੰਦਾ ਸੀ ਅਤੇ ਬਾਰ-ਬਾਰ ਗੱਡੀ ਦੀ ਮੰਗ ਕਰਦਾ ਸੀ ਅਤੇ ਕਹਿੰਦਾ ਸੀ ਕਿ ਮੈਂ ਸਰਕਾਰੀ ਨੌਕਰੀ ਕਰਦਾ ਹਾਂ। ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਵੱਲੋਂ ਤਾਂ ਵਿਆਹ ਦੀ ਖਰੀਦਦਾਰੀ ਕੀਤੀ ਜਾ ਰਹੀ ਸੀ। ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਲੜਕੀ ਇੰਨੀ ਜ਼ਿਆਦਾ ਪਰੇਸ਼ਾਨ ਚੱਲ ਰਹੀ ਸੀ। ਜੇਕਰ ਪਤਾ ਹੁੰਦਾ ਤਾਂ ਉਹ ਕਾਸ਼ ਲੜਕੀ ਦੀ ਜਾਨ ਬਚਾ ਸਕਦੇ ਉਹਨਾਂ ਨੇ ਕਿਹਾ ਕਿ ਲੜਕਾ ਬਹੁਤ ਜਿਆਦਾ ਸ਼ਾਤਰ ਹੈ ਅਤੇ ਉਸ ਵੱਲੋਂ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾਗਿਆ। ਵੈਟਸਐਪ ਰਾਹੀਂ ਹੱਥ ਲੱਗੇ ਸਬੂਤਾਂ ਤੋਂ ਇਹ ਪਤਾ ਚੱਲਿਆ ਕਿ ਲੜਕਾ ਪਿਛਲੇ ਲੰਬੇ ਸਮੇਂ ਤੋਂ ਉਸਨੂੰ ਪਰੇਸ਼ਾਨ ਕਰ ਰਿਹਾ ਸੀ।ਜੋ ਕੀ ਲੜਕੀ ਸਹਿਣ ਨਾ ਕਰ ਸਕੀ।ਮ੍ਰਿਤਕ ਲੜਕੀ ਦੀ ਪਹਿਚਾਣ ਰਾਧਾ ਰਾਣੀ ਪੁੱਤਰੀ ਧਿਆਨ ਸਿੰਘ ਪਿੰਡ ਬਹਿਨੰਗਲ ਜ਼ਿਲਾ ਹੁਸ਼ਿਆਰਪੁਰ ਵੱਜੋਂ ਹੋਈ ਹੈ। ਲੜਕੀ ਐਮ.ਏ ਦੀ ਪੜਾਈ ਕਰ ਰਹੀ ਸੀ।ਪਰਿਵਾਰ ਨੇ ਦੋਸ਼ੀ ਮੰਗੇਤਰ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਦੋ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜੱਗਾ ਰਾਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਕੈਮਰੇ ਅੱਗੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ! ਪਰ ਉੱਥੇ ਹੀ ਖਬਰ ਲਿਖਣ ਤੱਕ ਜਾਂਚ ਅਧਿਕਾਰੀ ਨੇ ਆਫ ਕੈਮਰਾ ਦੱਸਿਆ ਕੀ ਉਹਨਾਂ ਵੱਲੋ ਲੜਕੀ ਦੀ ਮ੍ਰਿਤਕ ਦੇਹ ਦੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ।ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਜਾਂਚ ਚੱਲ ਰਹੀ ਹੈ।