ਗੁਰਦਾਸਪੁਰ ਵਾਸੀ ਭੈਣ-ਭਰਾ ਖੁੱਲ੍ਹੇ ਅਸਮਾਨ ਹੇਠ ਦਿਨ-ਕਟੀ ਲਈ ਮਜ਼ਦੂਰ/ ਕਿਸੇ ਵੀ ਸਰਕਾਰ ਤੇ ਸੰਸਥਾ ਨੇ ਨਹੀਂ ਫੜੀ ਬਾਂਹ/ ਸਰਕਾਰ ਅੱਗੇ ਮਦਦ ਲਈ ਲਾਈ ਗੁਹਾਰ

0
8

ਸਰਕਾਰਾਂ ਵੱਲੋਂ ਅਕਸਰ ਬੀ ਬੇਘਰੇ ਲੋਕਾਂ ਨੂੰ ਛੱਤ ਦੇਣ ਦੇ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਨੇ ਪਰ ਕੁੱਝ ਥਾਵਾਂ ਤੋਂ ਸਾਹਮਣੇ ਆਉਂਦੀਆਂ ਤਸਵੀਰਾਂ ਅਜਿਹੇ ਦਾਅਵਿਆਂ ਦੀ ਪੋਲ ਖੋਲ੍ਹਦੀਆਂ ਦਿਖਾਈ ਦਿੰਦੀਆਂ ਨੇ। ਅਜਿਹੀਆਂ ਹੀ ਤਸਵੀਰਾਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਿੱਬੜੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਕ ਗਰੀਬ ਪਰਿਵਾਰ ਬਿਨਾਂ ਛੱਤ ਤੋਂ ਰਹਿਣ ਲਈ ਮਜਬੂਰ ਨੇ। ਪਰਿਵਾਰ ਵਿਚ ਬਜ਼ੁਰਗ ਭੈਣ-ਭਰਾ ਨੇ, ਜਿਨ੍ਹਾਂ ਦੇ ਕੱਚੇ ਘਰ ਦੀ ਛੱਡ 5-6 ਮਹੀਨੇ ਪਹਿਲਾਂ ਢਹਿ ਗਈ ਸੀ ਪਰ ਐਨਾ ਸਮਾਂ ਬੀਤਣ ਬਾਅਦ ਵੀ ਕਿਸੇ ਵੀ ਸਰਕਾਰ ਜਾਂ ਸਮਾਜ ਸੇਵੀ ਸੰਸਥਾ ਨੇ ਇਨ੍ਹਾਂ ਦੀ ਸਾਰ ਨਹੀਂ ਲਈ। ਹੁਣ ਦੋਵੇਂ ਭੈਣ ਭਰਾ ਅੰਤਾਂ ਦੀ ਗਰਮੀ ਵਿਚ ਖੁਲ੍ਹੇ ਅਸਮਾਨ ਹੇਠ ਦਿਨ-ਕੱਟੀ ਲਈ ਮਜਬੂਰ ਨੇ। ਮੌਕੇ ਤੇ ਪਹੁੰਚੇ ਇਕ ਸਮਾਜ ਸੇਵੀ ਨੇ ਮੀਡੀਆ ਨੂੰ ਭੈਣ-ਭਰਾ ਦੀ ਹਾਲਤ ਦਿਖਾਉਂਦਿਆਂ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਪੀੜਤਾਂ ਦੀ ਮਦਦ ਲਈ ਗੁਹਾਰ ਲਾਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆ ਭਰਾ ਨੇ ਕਿਹਾ ਕਿ ਉਹ ਨਕਲੇ ਲਗਾਉਣ ਦਾ ਕੰਮ ਕਰਦਾ ਸੀ ਪਰ ਹੁਣ ਜ਼ਿਆਦਾਤਰ ਘਰਾਂ ਅੰਦਰ ਮੋਟਰਾਂ ਲੱਗਣ ਕਾਰਨ ਉਸ ਦਾ ਕੰਮ ਠੱਪ ਹੋ ਗਿਆ, ਜਿਸ ਕਾਰਨ ਉਹ ਫਾਕੇ ਟੱਕਣ ਲਈ ਮਜਬੂਰ ਨੇ। ਇਸ ਤਰ੍ਹਾਂ ਬਜ਼ੁਰਗ ਭੈਣ ਨੇ ਕਿਹਾ ਕਿ 4-5 ਮਹੀਨੇ ਪਹਿਲਾਂ ਪਏ ਭਾਰੇ ਮੀਂਹ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ ਸੀ। ਉਸ ਸਮੇਂ ਸਾਰਾ ਸਾਮਾਨ ਵੀ ਬਰਬਾਦ ਹੋ ਗਿਆ ਸੀ ਪਰ ਕਿਸੇ ਨੇ ਵੀ ਸਾਰ ਨਹੀਂ ਲਈ। ਪੀੜਤਾ ਦਾ ਕਹਿਣਾ ਐ ਕਿ ਲੋਕ ਉਨ੍ਹਾਂ ਦੀ ਮਦਦ ਦੀ ਥਾਂ ਉਨ੍ਹਾਂ ਦੀ ਥਾਂ ਤੇ ਅੱਗ ਰੱਖ ਰਹੇ ਨੇ। ਇਸੇ ਦੌਰਾਨ ਇਕ ਪਰਵਾਸੀ ਪਰਿਵਾਰ ਨੇ ਦੋਵੇਂ ਭੈਣ-ਭਰਾਵਾਂ ਨੂੰ ਆਸਰਾ ਦਿੱਤਾ ਐ ਅਤੇ ਉਨ੍ਹਾਂ ਨੂੰ ਆਪਣੇ ਕਮਰੇ ਵਿਚ ਰਹਿਣ ਦੀ ਥਾਂ ਦਿੱਤੀ।

LEAVE A REPLY

Please enter your comment!
Please enter your name here