ਪੰਜਾਬ ਗੁਰਦਾਸਪੁਰ ’ਚ ਦੋ ਬੱਚਿਆਂ ਦੀ ਮਾਂ ਰਿਸ਼ਤੇਦਾਰ ਨਾਲ ਫਰਾਰ/ 11 ਸਾਲਾ ਬੱਚੀ ਤੇ ਗਹਿਣੇ-ਗੱਟੇ ਸਮੇਤ ਹੋਈ ਗਾਇਬ/ ਪਤੀ ਨੇ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦੇ ਕੇ ਮੰਗਿਆ ਇਨਸਾਫ By admin - June 13, 2025 0 8 Facebook Twitter Pinterest WhatsApp ਗੁਰਦਾਸਪੁਰ ਅਧੀਨ ਆਉਂਦੇ ਕਾਦੀਆਂ ਦੇ ਮੁਹੱਲਾ ਕ੍ਰਿਸ਼ਨਾ ਨਗਰ ’ਚ ਇਕ ਦੋ ਬੱਚਿਆਂ ਦੀ ਮਾਂ ਦੇ ਆਪਣੇ ਰਿਸ਼ਤੇਦਾਰ ਨਾਲ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਐ। ਇਹ ਔਰਤ ਆਪਣੀ 11 ਸਾਲਾ ਬੱਚੀ ਨੂੰ ਨਾਲ ਲੈ ਗਈ ਐ ਜਦਕਿ ਲੜਕੇ ਨੂੰ ਘਰ ਛੱਡ ਗਈ ਐ। ਪੀੜਤ ਪਤੀ ਆਪਣੀ ਪਤਨੀ ਤੇ ਬੱਚੀ ਨੂੰ ਲੱਭਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਐ। ਪਤੀ ਦੇ ਦੱਸਣ ਮੁਤਾਬਕ ਉਸ ਦੀ ਪਤਨੀ ਆਪਣੇ ਭਰਾ ਦੇ ਸਾਲੇ ਨਾਲ ਕਿਧਰੇ ਚਲੇ ਗਈ ਐ। ਉਹ ਘਰ ਵਿਚੋਂ ਗਹਿਣਾ ਗੱਟਾ ਤੇ ਸਾਮਾਨ ਵੀ ਲੈ ਗਈ ਐ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਮਸ਼ੁਦਾ ਔਰਤ ਦੇ ਪਤੀ ਵਿਕਰਮ ਨੇ ਦੱਸਿਆ ਕਿ ਮੇਰੇ ਸਾਲੇ ਦਾ ਸਾਲਾ ਜੋ ਕਿ ਮੇਰੇ ਘਰ ਆਉਂਦਾ ਸੀ ਅਤੇ ਮੇਰੀ ਪਤਨੀ ਨੂੰ ਦੀਦੀ ਕਹਿ ਕੇ ਬੁਲਾਉਂਦਾ ਸੀ ਪਰ ਉਹ ਪਿਛਲੇ ਮਈ ਮਹੀਨੇ ਦੀ 16 ਤਰੀਕ ਨੂੰ ਪਤਨੀ ਨੂੰ ਲੈ ਕੇ ਫਰਾਰ ਹੋ ਗਿਆ ਐ। ਉਸ ਨੇ ਥਾਣਾ ਕਾਦੀਆਂ ਅਤੇ ਐਸਐਸਪੀ ਦਫਤਰ ਕੋਲ ਸ਼ਿਕਾਇਤ ਦੇਣ ਦੇ ਨਾਲ ਨਾਲ ਮੁੱਖ ਮੰਤਰੀ ਵੱਲ ਵੀ ਪੱਤਰ ਲਿਖਿਆ ਐ। ਉਸ ਨੇ ਕਿਹਾ ਕਿ ਉਹ ਪੁਲਿਸ ਨੂੰ ਮੁਲਜਮਾਂ ਦੇ ਸਬੰਧਤ ਟਿਕਾਣਿਆਂ ਬਾਰੇ ਜਾਣਕਾਰੀ ਦੇ ਚੁੱਕਾ ਐ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਉਸ ਦੀ ਪਤਨੀ ਤੇ ਧੀ ਨੂੰ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਐ।