ਪੰਜਾਬ ਸਿੱਧੂ ਦੀ ਹਵੇਲੀ ਪਹੁੰਚੀ ਛੋਟੀ ਬੱਚੀ ਨੇ ਬਲਕੋਰ ਸਿੰਘ ਨੂੰ ਪੁੱਛੇ ਸਵਾਲ/ ਬੱਚੀ ਸੀਰਤ ਦੇ ਸਵਾਲ ਸੁਣ ਕੇ ਭਾਵੁਕ ਹੋਏ ਸਿੱਧੂ ਦੇ ਮਾਪੇ/ ਹਲੇਵੀ ’ਚ ਕੇਕ ਕੱਕ ਕੇ ਮਨਾਇਆ ਸਿੱਧੂ ਮੂਸੇਵਾਲਾ ਦਾ ਜਨਮ ਦਿਨ By admin - June 13, 2025 0 8 Facebook Twitter Pinterest WhatsApp 11 ਜੂਨ ਨੂੰ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜਨਮਦਿਨ ਦਾ ਜਸ਼ਨ ਮਨਾਉਣ ਲਈ, ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਮੂਸਾ ਪਿੰਡ ਪਹੁੰਚੇ, ਉੱਥੇ ਛੇਵੀਂ ਜਮਾਤ ਦੀ ਇੱਕ ਕੁੜੀ ਸੀਰਤ ਆਪਣੇ ਦੋ ਭਰਾਵਾਂ ਨਾਲ ਕੇਕ ਲੈ ਕੇ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੀ, ਜਿੱਥੇ ਉਸਨੇ ਛੋਟੇ ਮੂਸੇਵਾਲਾ ਤੇ ਮਾਪਿਆਂ ਨਾਲ ਕੇਕ ਕੱਟ ਕੇ ਜਨਮ ਦਿਨ ਮਨਾਇਆ। ਇਸ ਦੌਰਾਨ ਛੋਟੀ ਕੁੜੀ ਸੀਰਤ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸਿੱਧੂ ਬਾਰੇ ਸਵਾਲ ਪੁੱਛੇ ਜਿਨ੍ਹਾਂ ਦਾ ਬਲਕੌਰ ਸਿੰਘ ਨੇ ਜਵਾਬ ਦਿੱਤੇ। ਇਸੇ ਦੌਰਾਨ ਛੋਟੀ ਬੱਚੀ ਦੇ ਸਵਾਲ ਸੁਣ ਤੇ ਸਿੱਧੂ ਦੀ ਮਾਤਾ ਤੇ ਪਿਤਾ ਬਲਕੌਰ ਸਿੰਘ ਭਾਵੁਕ ਵੀ ਹੋ ਗਏ। ਸੀਰਤ ਨੇ ਪਹਿਲਾਂ ਪੁੱਛਿਆ ਕਿ ਸਿੱਧੂ ਮੂਸੇਵਾਲਾ ਨੂੰ ਬਚਪਨ ਤੋਂ ਹੀ ਗੀਤ ਲਿਖਣ ਦਾ ਸ਼ੌਕ ਸੀ ਅਤੇ ਉਸਨੇ ਗੀਤ ਗਾਉਣੇ ਕਦੋਂ ਸ਼ੁਰੂ ਕੀਤੇ। ਜਦੋਂ ਉਸਨੂੰ ਇਸ ਸਵਾਲ ਦਾ ਜਵਾਬ ਮਿਲਿਆ ਤਾਂ ਸੀਰਤ ਨੇ ਤੁਰੰਤ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਐਨੀ ਬੇਰਹਿਮੀ ਨਾਲ ਕਿਉਂ ਕੀਤਾ ਗਿਆ। ਜਿਸ ਦੇ ਜਵਾਬ ਵਿਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਕੁਝ ਲੋਕ ਉਸਦੀ ਤਰੱਕੀ ਤੋਂ ਈਰਖਾ ਕਰਦੇ ਸਨ, ਜਿਸ ਕਾਰਨ ਉਸਦਾ ਕਤਲ ਕੀਤਾ ਗਿਆ। ਸੀਰਤ ਨੇ ਫਿਰ ਪੁੱਛਿਆ ਕਿ ਜਿਸ ਵਿਅਕਤੀ ਨੇ ਐਨੀ ਮਿਹਨਤ ਕਰਕੇ ਆਪਣਾ ਨਾਮ ਕਮਾਇਆ, ਉਸਦਾ ਕਤਲ ਕਿਉਂ ਕੀਤਾ ਗਿਆ? ਇਸੇ ਤਰ੍ਹਾਂ ਬੱਚੀ ਨੇ ਸਿੱਧੂ ਨੂੰ ਹੁਣ ਤਕ ਇਨਸਾਫ ਨਾ ਮਿਲਣ ਬਾਰੇ ਵੀ ਸਵਾਲ ਪੁੱਛੇ, ਜਿੱਥੇ ਦਾ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਜਵਾਬ ਦਿੱਤੇ। ਉਸਨੇ ਕਿਹਾ ਕਿ ਸਿਸਟਮ ਇੰਨਾ ਭ੍ਰਿਸ਼ਟ ਹੋ ਗਿਆ ਹੈ ਕਿ ਹਰ ਵਿਅਕਤੀ ਆਪਣੇ ਫਾਇਦੇ ਬਾਰੇ ਸੋਚਦਾ ਹੈ, ਜਿੱਥੇ ਕੋਈ ਸਪੱਸ਼ਟਤਾ ਨਹੀਂ ਹੈ ਅਤੇ ਇਹ ਜਾਣਨਾ ਬਹੁਤ ਦੂਰ ਹੈ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਉਸਨੇ ਕਿਹਾ ਕਿ ਹੁਣ ਸਾਨੂੰ ਸਿਸਟਮ ‘ਤੇ ਭਰੋਸਾ ਨਹੀਂ ਹੈ, ਅਤੇ ਮਾਣਯੋਗ ਅਦਾਲਤ ‘ਤੇ ਵਿਸ਼ਵਾਸ ਹੈ, ਸਾਨੂੰ ਉੱਥੇ ਜ਼ਰੂਰ ਇਨਸਾਫ਼ ਮਿਲੇਗਾ।