ਪੰਜਾਬ ਗੁਰਦਾਸਪੁਰ ’ਚ ਨੂੰਹ ਨੇ ਦਿਖਾਈ ਗੁੰਡਾਗਰਦੀ/ ਪੇਕੇ ਪਰਿਵਾਰ ਤੋਂ ਬੰਦੇ ਬੁਲਾ ਕਰਵਾਇਆ ਹਮਲਾ/ ਪਤੀ ਤੇ ਦਿਓਰ ਨਾਲ ਕਰਵਾਈ ਕੁੱਟਮਾਰ By admin - October 2, 2026 0 3 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਢਪਈ ਵਿਖੇ ਇਕ ਨੂੰਹ ਵੱਲੋਂ ਪੇਕਾ ਪਰਿਵਾਰ ਨੂੰ ਬੁਲਾ ਕੇ ਸਹੁਰੇ ਪਰਿਵਾਰ ਉਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿਚ ਪਤੀ ਸਿਮਰਤ ਪਾਲ ਸਿੰਘ ਅਤੇ ਦਿਓਰ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਨੂੰਹ ਦੇ ਪੰਜ ਪਰਿਵਾਰਕ ਮੈਂਬਰਾਂ ਅਤੇ 9 ਅਣਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਫੌਜੀ ਸਿਮਰਤਪਾਲ ਸਿੰਘ ਦਾ ਆਪਣੀ ਪਤਨੀ ਨਾਲ ਮਾਮੂਲੀ ਝਗੜਾ ਹੋਇਆ ਸੀ, ਜਿਸ ਤੋਂ ਬਾਦ ਪਤਨੀ ਨੇ ਪੇਕਿਆ ਤੋਂ ਬੰਦੇ ਬੁਲਾ ਕੇ ਹਮਲਾ ਕਰਵਾ ਦਿੱਤਾ। ਪੀੜਤ ਦੇ ਪਿਤਾ ਦਿਆਲ ਸਿੰਘ, ਮਾਤਾ ਪਰਿਵਾਰਿਕ ਮੈਂਬਰ ਕੁਲਵਿੰਦਰ ਕੌਰ ਅਤੇ ਪਿੰਡ ਵਾਸੀ ਲਖਬੀਰ ਕੌਰ ਨੇ ਦੱਸਿਆ ਕਿ ਫੌਜੀ ਸਿਮਰਤ ਪਾਲ ਸਿੰਘ ਦਾ ਆਪਣੀ ਪਤਨੀ ਨਾਲ ਮਮੂਲੀ ਜਿਹਾ ਝਗੜਾ ਹੋਇਆ ਸੀ! ਜਿਸ ਨੂੰ ਲੈ ਕੇ ਉਸ ਦੀ ਪਤਨੀ ਵੱਲੋਂ ਆਪਣੇ ਪੇਕਿਆਂ ਨੂੰ ਬੁਲਾ ਕੇ ਜਿਸ ਵਿੱਚ ਉਸ ਦਾ ਪਿਓ, ਭਰਾ ਅਤੇ ਕੁਝ ਅਣਪਛਾਤਿਆਂ ਨੇ ਆ ਕੇ ਫੌਜੀ ਸਿਮਰਤ ਪਾਲ ਸਿੰਘ ਅਤੇ ਉਸ ਦੇ ਛੋਟੇ ਭਰਾ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ! ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ। ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਦੋਸ਼ੀਆਂ ਉੱਤੇ ਸਖਤ ਕਾਨੂੰਨੀ ਕਾਰਵਾਈ ਦੀ ਕੀਤੀ ਜਾ ਰਹੀ ਹੈ। ਉਥੇ ਹੀ ਹਰਚੋਵਾਲ ਚੌਂਕੀ ਦੇ ਇੰਚਾਰਜ ਸਤਵਿੰਦਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਦੇ ਨਾਮ ਅਤੇ ਸੱਤ ਅੱਠ ਅਣਪਛਾਤਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।