ਫਾਜਿਲਕਾ ਦੇ ਪਿੰਡ ਰਾਮਕੋਟ ’ਚ ਪਾਣੀ ਦੀ ਕਿੱਲਤ ਕਾਰਨ ਹਾਹਾਕਾਰ/ ਲੋਕ ਪਾਣੀ ਖਰੀਦ ਕੇ ਪੀਣ ਲਈ ਹੋਏ ਮਜ਼ਬੂਰ/ ਵਾਟਰ ਵਰਕਸ ਦੀ ਮੋਟਰ ਖਰਾਬ ਹੋਣ ਕਾਰਨ ਆਈ ਸਮੱਸਿਆ

0
7

ਫਾਜਿਲਕਾ ਦੇ ਪਿੰਡ ਰਾਮਕੋਟ ਵਾਸੀਆਂ ਨੂੰ ਅੰਤਾਂ ਦੀ ਗਰਮੀ ਦਰਮਿਆਨ ਪੀਣ ਪਾਣੀ ਲਈ ਭਟਕਣਾ ਪੈ ਰਿਹਾ ਐ। ਹਾਲਤ ਇਹ ਐ ਕਿ ਲੋਕ ਪੀਣ ਵਾਲਾ ਪਾਣੀ ਮੁੱਲ ਖਰੀਦ ਕੇ ਪੀਣ ਲਈ ਮਜਬੂਰ ਨੇ। ਪਾਣੀ ਦੀ ਕਿੱਲਤ ਵਾਟਰ ਵਰਕਸ ਦੀ ਮੋਟਰ ਖਰਾਬ ਹੋਣ ਕਾਰਨ ਆਈ ਐ।  ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਵਾਟਰ ਵਰਕਸ ਦੀ ਮੋਟਰ ਕਈ ਦਿਨਾਂ ਤੋਂ ਖਰਾਬ ਪਈ ਐ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਲੋਕਾਂ ਨੇ ਪ੍ਰਸ਼ਾਸਨ ਤੋਂ ਵਾਟਰ ਵਰਕਸ ਦੀ ਮੋਟਰ ਛੇਤੀ ਠੀਕ ਕਰਵਾਉਣ ਦੀ ਮੰਗ ਕੀਤੀ ਐ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਿੰਡ ਦੇ ਵਾਟਰ ਵਰਕਸ ਦੀ ਹਾਲਤ ਬਹੁਤ ਮਾੜੀ ਹੈ। ਇੱਥੇ ਗੰਦਗੀ ਦੀ ਕਾਫੀ ਭਰਮਾਰ ਐ ਅਤੇ ਮੋਟਰ ਵੀ ਕਈ ਦਿਨਾਂ ਤੋਂ ਖਰਾਬ ਪਈ ਐ, ਜਿਸ ਕਾਰਨ ਪਾਣੀ ਦੀ ਸਪਲਾਈ ਬੰਦ ਪਈ ਐ। ਕੁੱਝ ਲੋਕ ਪਾਣੀ ਮੁੱਲ ਖਰੀਦ ਕੇ ਪੀ ਰਹੇ ਨੇ ਜਦਕਿ ਗਰੀਬ ਪਰਿਵਾਰਾਂ ਨਾਲ ਸਬੰਧਤ ਲੋਕ ਪਿੰਡ ਦੇ ਇੱਕ ਹੈਂਡ ਪੰਪ ਤੋਂ ਭਰ ਕੇ ਪੀਣ ਵਾਲਾ ਪਾਣੀ ਲਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵਾਟਰ ਵਰਕਸ ਨੂੰ ਪੰਚਾਇਤ ਨੂੰ ਸੌਂਪ ਦਿੱਤਾ ਗਿਆ ਹੈ ਜਿਸਦੀ ਦੇਖਭਾਲ ਪੰਚਾਇਤ ਕਰਦੀ ਹੈ ਪਰ ਪਿਛਲੇ ਕਈ ਦਿਨਾਂ ਤੋਂ ਵਾਟਰ ਵਰਕਸ ਦੀ ਮੋਟਰ ਖਰਾਬ ਹੈ। ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ। ਦੂਜੇ ਪਾਸੇ, ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਅਰੁਣ ਕੁਮਾਰ ਦਾ ਕਹਿਣਾ ਹੈ ਕਿ ਵਾਟਰ ਵਰਕਸ ਵਿੱਚ ਲਗਾਈਆਂ ਗਈਆਂ ਮੋਟਰਾਂ ਪੁਰਾਣੀਆਂ ਹੋ ਗਈਆਂ ਹਨ ਜਿਸ ਕਾਰਨ ਇਸਦੇ ਪੁਰਜ਼ੇ ਉਪਲਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ਮੋਟਰ ਨੂੰ ਮੁਰੰਮਤ ਲਈ ਭੇਜਿਆ ਗਿਆ ਹੈ ਅਤੇ ਛੇਤੀ ਹੀ ਪਾਣੀ ਦੀ ਸਪਲਾਈ ਚਾਲੂ ਹੋ ਜਾਵੇਗੀ।

LEAVE A REPLY

Please enter your comment!
Please enter your name here