ਪੰਜਾਬ ਕੈਬਨਿਟ ਮੰਤਰੀ ਨੇ ਸ਼ੁਰੂ ਕਰਵਾਇਆ ਧਰਮਸ਼ਾਲਾ ਦੀ ਰਿਪੇਅਰ ਦਾ ਕੰਮ/ ਅਹਿਮਦਾਬਾਦ ਜਹਾਜ਼ ਹਾਦਸੇ ’ਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ/ ਕਿਹਾ, ਸਰਕਾਰ ਨੇ ਐਸਪੀ ਵਰਗ ਲਈ ਸਭ ਤੋਂ ਵੱਧ ਕੰਮ ਕੀਤੇ… By admin - June 13, 2025 0 8 Facebook Twitter Pinterest WhatsApp ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਆਪਣੇ ਹਲਕਾ ਮਲੋਟ ਅੰਦਰ ਵੱਡੇ ਪੱਧਰ ਤੇ ਵਿਕਾਸ ਕੰਮ ਕਰਵਾਏ ਜਾ ਰਹੇ ਨੇ। ਇਸੇ ਤਹਿਤ ਅੱਜ ਉਨ੍ਹਾਂ ਨੇ ਮਲੋਟ ਦੇ ਰਵਿਦਾਸ ਨਗਰ ਦੀ ਖੱਟੀਕ ਧਰਮਸਾਲਾ ਦੇ ਰਿਪੇਅਰ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਕੰਮ ਤੇ 10 ਲੱਖ ਰੁਪਏ ਖਰਚੇ ਜਾਣਗੇ। ਇਸ ਮੌਕੇ ਉਨ੍ਹਾਂ ਨੇ ਮੁਹੱਲਾ ਵਾਸੀਆਂ ਦੀਆਂ ਮੁਸ਼ਕਲਾ ਵੀ ਸੁਣੀਆਂ ਅਤੇ ਛੇਤੀ ਹੱਲ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਐਸਸੀ ਭਾਈਚਾਰੇ ਲਈ ਕੀਤੇ ਕੰਮਾਂ ਦਾ ਬਿਊਰਾ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਢਾਈ ਸਾਲਾਂ ਦੌਰਾਨ ਉਹ ਕੁੱਝ ਕਰ ਵਿਆਖਿਆ ਐ ਜਿਸ ਬਾਰੇ ਪਹਿਲੀਆਂ ਸਰਕਾਰਾਂ ਨੇ ਸੋਚਿਆ ਵੀ ਨਹੀਂ ਸੀ। ਇਸ ਦੌਰਾਨ ਉਨ੍ਹਾਂ ਨੇ ਅਹਿਮਦਾਬਾਦ ਹਾਦਸੇ ਤੇ ਦੁੱਖ ਜਾਹਰ ਕਰਦਿਆਂ ਮ੍ਰਿਤਕਾ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਘਟਨਾ ਬਾਰੇ ਸੁਣ ਕੇ ਬੜਾ ਦੁੱਖ ਹੋਇਆ ਐ ਅਤੇ ਪਰਮਾਤਮਾ ਅੱਗੇ ਅਰਦਾਸ ਐ ਕਿ ਅਜਿਹੇ ਹਾਦਸੇ ਦਾ ਕਿਸੇ ਨੂੰ ਵੀ ਸਾਹਮਣਾ ਨਾ ਕਰਨਾ ਪਵੇ। ਵਿਰੋਧੀਆਂ ਵਲੋਂ ਦਿੱਤੇ ਜਾ ਰਹੇ ਬਿਆਨਾਂ ਤੇ ਕਿਹਾ ਕੇ ਪੰਜਾਬ ਵਿਚ ਆਪ ਪਾਰਟੀ ਨੇ ਐਸਸੀ ਵਰਗ ਨੂੰ ਬਰਾਬਰ ਦਾ ਅਧਿਕਾਰ ਦਿਤਾ। ਸਰਕਾਰ ਵਿਚ 6 ਐਸਸੀ ਵਰਗ ਦੇ ਵਜ਼ੀਰਾਂ ਦੇ ਨਾਲ ਨਾਲ ਚੇਅਰਮੈਨਾ ਦੇ ਨਾਲ ਉਚ ਅਹੁਦਿਆਂ ਤੇ ਬਰਾਬਰ ਦਾ ਅਧਿਕਾਰ ਦਿਤਾ ਗਿਆ ਜਦੋਂ ਕਿ ਪਹਿਲਾ ਕਿਸੇ ਵੀ ਪਾਰਟੀ ਨੇ ਨਹੀਂ ਦਿੱਤੇ ਅਤੇ ਇਨ੍ਹਾਂ ਨੂੰ ਐਵੇਂ ਬੇਤੁਕੇ ਬਿਆਨ ਦੇਣ ਦੀ ਆਦਤ ਹੈ ।