ਕਪੂਰਥਲਾ ’ਚ ਮੋਟਰ ਸਾਈਕਲ ਦੀ ਟਰੈਕਟਰ ਟਰਾਲੀ ਨਾਲ ਟੱਕਰ/ ਹਾਦਸੇ ’ਚ ਮੋਟਰ ਸਾਈਕਲ ਸਵਾਰ ਦੀ ਹੋਈ ਮੌਤ/ ਗਰੀਬ ਪਰਿਵਾਰ ਨਾਲ ਸਬੰਧਤ ਸੀ ਮ੍ਰਿਤਕ ਨੌਜਵਾਨ

0
7

ਕਪੂਰਥਲਾ ਵਿਖੇ ਇਕ ਟਰੈਕਟਰ ਟਰਾਲੀ ਤੇ ਮੋਟਰ ਸਾਈਕਲ ਵਿਚਾਲੇ ਹੋਈ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਖਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਉਮਰ 16-17 ਸਾਲ ਦੱਸੀ ਜਾ ਰਹੀ ਐ ਅਤੇ ਉਹ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਸੀ। ਨੌਜਵਾਨ ਦੀ ਪਛਾਣ ਰੋਹਨ ਗਿੱਲ ਪੁੱਤਰ ਬਲਜਿੰਦਰ ਸਿੰਘ ਵਾਸੀ ਨੂਰਪੁਰ ਜਨੂਹਾਂ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਰੋਹਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿੰਡ ਭੰਡਾਲ ਬੇਟ ਦੇ ਬੱਸ ਅੱਡੇ ਨੇੜੇ ਸਾਹਮਣੇ ਤੋਂ ਆ ਰਹੇ ਟਰੈਕਟਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਨੂੰ  ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਮਿਰਤਿਕ ਦੇ ਚਾਚਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਰੋਹਨ ਗਿੱਲ ਬੀਤੇ ਦਿਨ ਸ਼ਾਮ ਨੰ ਕਿਸੇ ਕੰਮ ਲਈ ਘਰੋਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਗਿਆ ਸੀ ਤਾਂ ਜਿਵੇਂ ਹੀ ਉਹ ਪਿੰਡ ਭੰਡਾਲ ਬੇਟ ਦੇ ਬੱਸ ਸਟੈਂਡ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਅਗਿਆਤ ਟਰੈਕਟਰ ਟਰਾਲੀ ਨਾਲ ਉਸਦੀ ਭਿਆਨਕ ਟੱਕਰ ਹੋ ਗਈ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ ਜਿੱਥੇ ਡਿਊਟੀ ਡਾਕਟਰਾਂ ਨੇ ਉਸ ਨੂੰ ਮਿਰਤਿਕ ਐਲਾਨ ਦਿੱਤਾ ਹੈ। ਪੁਲਿਸ ਅਧਿਕਾਰੀ ਮੂਰਤਾਂ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਅੱਜ ਮਿਰਤਿਕ ਨੌਜਵਾਨ ਦੀ ਮਿਰਤਿਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ  ਉਹਨਾਂ ਵਲੋਂ ਸੀ ਸੀ ਟੀ ਵੀ ਫੋਟੇਜ ਦੇ ਅਧਾਰ ਤੇ ਦੋਸ਼ੀ ਵਾਹਨ ਚਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਜ਼ਲਦ ਪੁਲਿਸ ਦੀ ਗ੍ਰਿਫਤ ਵਿੱਚ ਹੋਵੇਗਾ।

LEAVE A REPLY

Please enter your comment!
Please enter your name here