ਗੁਰਦਾਸਪੁਰ ’ਚ ਪਰਵਾਸੀ ਦੇ ਘਰ ’ਤੇ ਹਮਲੇ ਦਾ ਮਾਮਲਾ/ ਪ੍ਰਵਾਸੀ ਨੇ ਸਰਪੰਚ ’ਤੇ ਹਮਲੇ ਦੇ ਲਗਾਏ ਦੋਸ਼/ ਸਰਪੰਚ ਨੇ ਦੋਸ਼ ਨਕਾਰੇ, ਦਸਤਾਵੇਜ਼ ਮੰਗਣ ਨੂੰ ਲੈ ਕੇ ਤਕਰਾਰ ਦਾ ਦਾਅਵਾ

0
2

ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਛੀਨਾ ਬੇਟ ਵਿੱਚ ਪ੍ਰਵਾਸੀ ਮਜ਼ਦੂਰ ਦੇ ਘਰ ਤੇ ਹਮਲੇ ਦਾ ਮਾਮਲਾ ਗਰਮਾ ਗਿਆ ਹੈ। ਪਰਵਾਸੀ ਪਰਿਵਾਰ ਨੇ ਸਰਪੰਚ ਉਤੇ ਘੱਟ ਰੇਟ ਤੇ ਮਜਦੂਰੀ ਨਾ ਕਰਨ ਦੀ ਰੰਜ਼ਿਸ਼ ਤਹਿਤ ਹਮਲੇ ਦੇ ਇਲਜ਼ਾਮ ਲਾਏ ਹਨ। ਦੂਜੇ ਪਾਸੇ ਸਰਪੰਚ ਤੇ ਪਿੰਡ ਵਾਸੀਆਂ ਨੇ ਦੋਸ਼ ਨਕਾਰੇ ਹਨ। ਸਰਪੰਚ ਦਾ ਕਹਿਣਾ ਹੈ ਕਿ ਉਸ ਨੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਪਰਵਾਸੀ ਪਰਿਵਾਰ ਤੋਂ ਪਛਾਣ ਸਬੰਧੀ ਦਸਤਾਵੇਜ਼ ਮੰਗੇ ਸੀ ਪਰ ਉਨ੍ਹਾਂ ਨੇ ਦਸਤਾਵੇਜ਼ ਦੇਣ ਦੀ ਥਾਂ ਗਲਤ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਰਪੰਚ ਗੁਰਪ੍ਰੀਤ ਸਿੰਘ ਨੇ ਪਿੰਡ ਵਾਸੀਆਂ ਨੇ ਕਿਹਾ ਕਿ ਨਾ ਕਿਸੇ ਨੂੰ ਅੱਧੇ ਰੇਟ ’ਤੇ ਮਜ਼ਦੂਰੀ ਲਈ ਮਜਬੂਰ ਕੀਤਾ ਗਿਆ, ਨਾ ਉਹ ਸ਼ਰਾਬ ਪੀ ਕੇ ਪਰਿਵਾਰ ਦੇ ਘਰ ਗਏ ਅਤੇ ਨਾ ਹੀ ਹਮਲੇ ਨਾਲ ਉਨ੍ਹਾਂ ਦਾ ਕੋਈ ਸਬੰਧ ਹੈ। ਸਰਪੰਚ ਮੁਤਾਬਕ ਵਿਵਾਦ ਦੀ ਜੜ੍ਹ ਪ੍ਰਵਾਸੀ ਲੋਕਾਂ ਦੀ ਪਛਾਣ ਸਬੰਧੀ ਦਸਤਾਵੇਜ਼ਾਂ ਦੀ ਜਾਣਕਾਰੀ ਮੰਗਣ ਨਾਲ ਜੁੜੀ ਹੋਈ ਹੈ।

LEAVE A REPLY

Please enter your comment!
Please enter your name here