ਪੰਜਾਬ ਫਰੀਦਕੋਟ ਪਹੁੰਚੀ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਰੈਲੀ/ ਵੱਖ ਵੱਖ ਆਗੂਆਂ ਨੇ ਕੀਤਾ ਸੰਬੋਧਨ/ ਪੰਜਾਬ ਨੂੰ ਨਸ਼ਿਆਂ ’ਚੋਂ ਕੱਢਣ ਦਾ ਐਲਾਨ By admin - September 25, 2026 0 2 Facebook Twitter Pinterest WhatsApp ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਫ਼ਰੀਦਕੋਟ ਪੁੱਜੀ ਜਿੱਥੇ ਅੱਜ ਭਾਜਪਾ ਆਗੂ ਫਤਿਹਜੰਗ ਬਾਜਵਾ, ਹੌਬੀ ਧਾਲੀਵਾਲ ਅਤੇ ਰਾਜਸਥਾਨ ਦੇ ਵਿਧਾਇਕ ਗੁਰਬੀਰ ਸਿੰਘ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਫੱਸ ਚੁੱਕਿਆ ਹੈ, ਜਿਸ ਨੂੰ ਸਿਰਫ ਭਾਜਪਾ ਹੀ ਬਾਹਰ ਕੱਢ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਨੀ ਬਰਾੜ, ਅਨੁਸ਼ਾਸਨੀ ਕਮੇਟੀ ਦੇ ਕਨਵੀਨਰ ਡਾ. ਸੰਜੀਵ ਗੋਇਲ ਅਤੇ ਹੋਰ ਸਥਾਨਕ ਆਗੂ ਵੀ ਮੌਜੂਦ ਰਹੇ। ਮੀਡੀਆ ਨਾਲ ਗੱਲਬਾਤ ਦੌਰਾਨ ਭਾਜਪਾ ਆਗੂ ਫਤਿਹਜੰਗ ਬਾਜਵਾ ਨੇ ਕਿਹਾ ਕੇ ਨਸ਼ਿਆਂ ਨੂੰ ਲੈ ਕੇ ਜੋ ਹਾਲਾਤ ਪੰਜਾਬ ਦੇ ਬਣੇ ਹਨ ਉਸ ਤੋਂ ਸਭ ਭਲੀ ਭਾਤੀ ਜਾਣੂ ਹਨ ਅਤੇ ਜੇਕਰ 2027 ਚ ਭਾਜਪਾ ਸਰਕਾਰ ਆਉਂਦੀ ਹੈ ਤਾਂ ਕੇਂਦਰ ਦਾ ਐਂਟੀ ਨਾਰਕੋ ਸੈਲ ਸੂਬੇ ਦੇ ਐਂਟੀ ਨਸ਼ਾ ਸੈਲ ਨਾਲ ਮਿਲ ਕੇ ਨਸ਼ੇ ਦੇ ਸੌਦਾਗਰ੍ਹਾਂ ਤੇਂ ਕੁੱਝ ਸਮੇਂ ਵਿਚ ਹੀ ਨਕੇਲ ਕੱਸ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦਾ ਪਰ ਹੁਣ ਹਾਲਾਤ ਅਜਿਹੇ ਹਨ ਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਸਹਿਯੋਗ ਨਹਿ ਕਰ ਰਹੀ। ਉਨ੍ਹਾਂ ਕਿਹਾ ਕੇ ਕੇਂਦਰ ਸਰਕਾਰ ਕੋਲ ਸਾਰੀਆਂ ਰਿਪੋਰਟਾਂ ਹਨ ਕੇ ਨਸ਼ੇ ਦੇ ਕਾਰੋਬਾਰ ਪਿੱਛੇ ਕਿਸ ਕਿਸ ਦੀ ਸ਼ਮੂਲੀਅਤ ਹੈ। ਉਨ੍ਹਾਂ ਕਿਹਾ ਕੇ ਪੰਜਾਬ ਚ ਲੋਕਾਂ ਨੂੰ ਨਸ਼ਿਆਂ ਖ਼ਿਲਾਫ ਜਾਗਰੂਕ ਕਰਨ ਲਈ ਰੈਲੀਆਂ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕੇ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦਾ ਇੱਕੋ ਇੱਕ ਰਾਹ ਭਾਜਪਾ ਨੂੰ ਸੱਤਾ ਵਿੱਚ ਲਿਆਉਣਾ ਹੈ। ਮੁੱਖ ਮੰਤਰੀ ਵੱਲੋ ਗੁਜ਼ਰਾਤ ਤੋਂ ਆਉਂਦੇ ਨਸ਼ੇ ਦੇ ਇਲਜ਼ਾਮਾ ਤੇਂ ਕਿਹਾ ਕਿ ਇਹ ਸਭ ਭਰਮ ਫੈਲਾਇਆ ਜਾ ਰਿਹਾ ਕੇ ਜੇਕਰ ਨਸ਼ਾ ਦੂਜੇ ਸੂਬਿਆਂ ਚੋਂ ਆਉਂਦਾ ਹੈ ਤਾਂ ਇਸ ਨੂੰ ਰੋਕਣ ਦਾ ਕੰਮ ਸੂਬੇ ਦੀ ਸਰਕਾਰ ਦਾ ਹੈ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਬਿਆਨ ਦਿੱਤੇ ਜਾ ਰਹੇ ਹਨ।