ਸੁਨਾਮ ਦੇ ਪੀਰ ਬਾਬਾ ਜੁੜਵਾ ਸ਼ਾਹ ਮੇਲੇ ’ਚ ਵੱਡਾ ਹਾਦਸਾ/ ਕਰੰਟ ਲੱਗਣ ਨਾਲ ਦੋ ਦੀ ਮੌਤ ਤਿੰਨ ਗੰਭੀਰ ਜ਼ਖਮੀ/ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਜਾਂਚ ਦੇ ਹੁਕਮ

0
3

ਸਨਾਮ ਦੇ ਪੀਰ ਬਾਬਾ ਜੁੜਵਾ ਸ਼ਾਹ ਕਮੇਟੀ ਵੱਲੋਂ ਲਗਾਏ ਗਏ ਮੇਲੇ ਵਿਚ ਵੱਡਾ ਹਾਦਸਾ ਵਾਪਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਥੇ ਗੋਲ ਗੱਪੇ ਦੇ ਸਟਾਲ ’ਤੇ ਖੰਭੇ ਵਿਚ ਅਚਾਨਕ ਕਰੰਟ ਆਉਣ ਕਾਰਨ ਤਿੰਨ ਜਣਿਆਂ ਤੇ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਹਾਲਤ ਗੰਭੀਰ ਹੋਣ ਦੇ ਚਲਦਿਆਂ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਦਾ ਪਤਾ ਚੱਲਣ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਚੰਡੀਗੜ੍ਹ ਤੋਂ ਸਿੱਧਾ ਸੁਨਾਮ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਮ੍ਰਿਤਕਾ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ । ਉਹਨਾਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਹੋਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਏ, ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ  ਤਰਫੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।

LEAVE A REPLY

Please enter your comment!
Please enter your name here