ਪੰਜਾਬ ਅੰਮ੍ਰਿਤਸਰ ’ਚ ਸਰਕਾਰ ’ਤੇ ਵਰ੍ਹੇ ਤਰੁੱਣ ਚੁੱਘ/ ਅਮਨ ਕਾਨੂੰਨ ਨੂੰ ਲੈ ਕੇ ਸਰਕਾਰ ਵੱਲ ਨਿਸ਼ਾਨੇ/ ਸੂਬੇ ਨੂੰ ਗੈਂਗਸਟਰਾਂ ਸਹਾਰੇ ਛੱਡਣ ਦੇ ਇਲਜ਼ਾਮ By admin - September 25, 2026 0 2 Facebook Twitter Pinterest WhatsApp ਭਾਜਪਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਤਰੁੱਣ ਚੁੱਗ ਨੇ ਪੁਲਿਸ ਕਰਮਚਾਰੀਆਂ ਨੂੰ ਪੱਤਰ ਮਾਮਲੇ ਵਿਚ ਸਰਕਾਰ ਨੂੰ ਘੇਰਿਆ ਹੈ। ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਤਰੁੱਣ ਚੁੱਗ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਹਾਲਾਤ ਐਨੇ ਵਿਗੜ ਚੁੱਕੇ ਹਨ ਕਿ ਪੁਲਿਸ ਸਟੇਸ਼ਨਾਂ ਅੰਦਰ ਗਰਨੇਡ ਹਮਲੇ ਹੋ ਰਹੇ ਹਨ ਅਤੇ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਰਸਿੱਕਾ ਪੁਲਿਸ ਸਟੇਸ਼ਨ ਇਲਾਕੇ ਵਿਚ ਮਹਿਲਾ ਸਰਪੰਚ ਦੀਆਂ ਵਾਲੀਆਂ ਝਪਟਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਾ ਸਿਰਫ਼ ਆਮ ਜਨਤਾ, ਸਗੋਂ ਲੋਕ ਨੁਮਾਇੰਦੇ ਤੇ ਪੁਲਿਸ ਅਧਿਕਾਰੀ ਵੀ ਸੁਰੱਖਿਅਤ ਨਹੀਂ ਹਨ। ਸੂਬਾ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਕਮਜ਼ੋਰ ਅਤੇ ਗੈਰ-ਤਜਰਬੇਕਾਰ ਨੀਤੀਆਂ ਨੇ ਪੰਜਾਬ ਦੀ ਬਹਾਦਰ ਪੁਲਿਸ ਫੋਰਸ ਨੂੰ ਨਪੁੰਸਕ ਅਤੇ ਬੇਸਹਾਰਾ ਬਣਾ ਦਿੱਤਾ ਹੈ। ਚੁੱਘ ਨੇ ਦਾਅਵਾ ਕੀਤਾ ਕਿ ਪੰਜਾਬ ਦੇ 23 ਥਾਣਿਆਂ ‘ਤੇ ਗ੍ਰਨੇਡਾਂ ਨਾਲ ਹਮਲਾ ਕੀਤਾ ਗਿਆ ਹੈ, ਪੁਲਿਸ ਅਧਿਕਾਰੀਆਂ ‘ਤੇ ਖੁੱਲ੍ਹੇਆਮ ਗੋਲੀਬਾਰੀ ਕੀਤੀ ਜਾ ਰਹੀ ਹੈ, ਅਤੇ ਪੁਲਿਸ ਅਧਿਕਾਰੀਆਂ ਨੂੰ ਆਪਣੀਆਂ ਵਰਦੀਆਂ ਨਾ ਪਹਿਨਣ ਲਈ ਸਲਾਹਾਂ ਜਾਰੀ ਕੀਤੀਆਂ ਗਈਆਂ ਹਨ। ਤਰੁਣ ਚੁੱਘ ਨੇ ਕਿਹਾ ਕਿ ਸਰਹੱਦੀ ਸੂਬਾ ਪੰਜਾਬ ਅੱਜ ਅੱਗ ਵਾਂਗ ਸੜ ਰਿਹਾ ਹੈ, ਅਤੇ ਆਮ ਆਦਮੀ ਪਾਰਟੀ ਦੀ ਨਾਕਾਬਿਲ ਸਰਕਾਰ ਕਾਰਨ ਪੂਰਾ ਸੂਬਾ ਗੈਂਗਸਟਰਾਂ ਅਤੇ ਜਬਰੀ ਵਸੂਲੀ ਕਰਨ ਵਾਲਿਆਂ ਦੇ ਹੱਥਾਂ ਵਿੱਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਜਨਤਾ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ, ਨਾ ਕਿ ਅਜਿਹੀਆਂ ਸਲਾਹਾਂ ਜਾਰੀ ਕਰਨਾ। ਭਾਜਪਾ ਇਸ ਸਥਿਤੀ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਰਾਜ ਸਰਕਾਰ ਅਪਰਾਧੀਆਂ ‘ਤੇ ਕਾਰਵਾਈ ਕਰੇ ਅਤੇ ਰਾਜ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ।