ਸੰਗਰੂਰ ਪੁਲਿਸ ਵੱਲੋਂ ਦੇਹ-ਵਪਾਰ ਦੇ ਅੱਡੇ ਦਾ ਪਰਦਾਫਾਸ਼/ ਸਪਾ ਸੈਂਟਰ ਦੀ ਆੜ ਹੇਠ ਕੀਤਾ ਜਾ ਰਿਹਾ ਸੀ ਗਲਤ ਕੰਮ/ ਪੁਲਿਸ ਨੇ ਹਰਿਆਣਾ ਨਾਲ ਸਬੰਧਤ ਮੁਲਜ਼ਮਾਂ ਨੂੰ ਕੀਤਾ ਕਾਬੂ

0
7

ਸੰਗਰੂਰ ਪੁਲਿਸ ਨੇ ਸਪਾ ਸੈਂਟਰ ਦੇ ਆੜ ਹੇਠ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਹਰਿਆਣਾ ਦੇ ਪਾਣੀਪਤ ਨਾਲ ਸਬੰਧਤ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਐ ਜੋ ਇੱਥੇ ਸਪਾ ਸੈਂਟਰ ਦੀ ਆੜ ਹੇਠ ਦੇਹ ਵਪਾਰ ਦਾ ਅੱਡਾ ਚਲਾ ਰਹੇ ਸਨ। ਪੁਲਿਸ ਦੇ ਦੱਸਣ ਮੁਤਾਬਕ ਇਹ ਵਿਅਕਤੀ ਇੱਥੇ ਔਰਤਾਂ ਤੋਂ ਗਲਤ ਕੰਮ ਕਰਵਾਉਂਦੇ ਸੀ ਅਤੇ ਉਸ ਦੀ ਕਮਾਈ ਵਿਚੋਂ ਜ਼ਿਆਦਾਤਰ ਹਿੱਸਾ ਆਪਣੇ ਕੋਲ ਰੱਖ ਲੈਂਦੇ ਸਨ। ਪੁਲਿਸ ਨੇ ਗੁਪਤ ਸੂਚਨਾ ਤੋਂ ਬਾਅਦ ਸਪਾ ਸੈਂਟਰ ਵਿਚ ਰੇਡ ਕਰ ਕੇ ਕੁੱਝ ਔਰਤਾਂ ਨੂੰ ਵੀ ਟਰੇਸ ਕੀਤਾ ਐ। ਪੁਲਿਸ ਨੇ ਸਪਾ ਸੈਂਟਰ ਦੇ ਮੈਨੇਜਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here