ਅੰਮ੍ਰਿਤਸਰ ਦੇ ਹਮਲਾ ਜੰਡਿਆਲਾ ’ਚ ਗੁੰਡਾਗਰਦੀ/ ਤਿੰਨ ਨੌਜਵਾਨਾਂ ਵੱਲੋਂ ਖਾਦ ਸਟੋਰ ’ਤੇ ਭੰਨਤੋੜ/ ਸੀਸੀਟੀਵੀ ਤਸਵੀਰਾਂ ਵਾਇਰਲ, ਪੁਲਿਸ ਕਰ ਰਹੀ ਜਾਂਚ

0
2

ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਅਧੀਨ ਆਉਂਦੇ ਅੱਡਾ ਅੱਡੂਆਣਾ ਤੋਂ ਗੁੰਡਾਗਰਦੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਨਵ ਖਾਦ ਸਟੋਰ ਨਾਮ ਦੀ ਦੁਕਾਨ ਉਤੇ ਆਏ ਤਿੰਨ ਨੌਜਵਾਨਾਂ ਵੱਲੋਂ ਬੂਰੀ ਤਰ੍ਹਾਂ ਭੰਨਤੋੜ ਕੀਤੀ ਗਈ ਹੈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸੀਸੀਟੀਵੀ ਤਸਵੀਰਾਂ ਵਿਚ ਹਮਲਾਵਰ ਬੇਸਬਾਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਭੰਨਤੋੜ ਕਰਦੇ ਦਿਖਾਈ ਦੇ ਰਹੇ ਹਨ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਇਨਸਾਫ ਮੰਗਿਆ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਦੁਕਾਨ ਮਾਲਕ ਨਵਦੀਪ ਸਿੰਘ ਦੇ ਮੁਤਾਬਕ ਪਹਿਲਾਂ ਨੌਜਵਾਨਾਂ ਵੱਲੋਂ ਉਸਦੀ ਗੱਡੀ ’ਤੇ ਹਮਲਾ ਕੀਤਾ ਗਿਆ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਪੁਲਿਸ ਨੂੰ ਲੈਣ ਲਈ ਨਵਾਂ ਪਿੰਡ ਚੌਂਕੀ ਪਹੁੰਚਿਆ। ਨਵਦੀਪ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਨੌਜਵਾਨਾਂ ਨੇ ਉਸਦੇ ਕੈਬਿਨ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਇੱਕ ਲੈਪਟਾਪ ਸਮੇਤ ਕਰੀਬ ਸਵਾ ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਨਵਦੀਪ ਸਿੰਘ ਦਾ ਕਹਿਣਾ ਹੈ ਕਿ ਉਸਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਜਾਂ ਲੜਾਈ ਨਹੀਂ ਹੈ।
ਉੱਥੇ ਹੀ ਨਵਾਂ ਪਿੰਡ ਚੌਂਕੀ ਇੰਚਾਰਜ ਤਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਅਗਲੇ ਦਿਨ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਨਵਦੀਪ ’ਤੇ ਹਮਲਾ ਕੀਤਾ ਗਿਆ ਅਤੇ ਉਸਦੀ ਦੁਕਾਨ ਵਿੱਚ ਭੰਨਤੋੜ ਕੀਤੀ ਗਈ। ਪੁਲਿਸ ਮੁਤਾਬਕ ਤਿੰਨ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ। ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਗਈ ਹੈ।

LEAVE A REPLY

Please enter your comment!
Please enter your name here