ਗੁਰਦਾਸਪੁਰ ਦੇ ਕਾਹਨੂੰਵਾਲ ’ਚ ਮਸੀਤ ਡੇਗਣ ਦਾ ਮੁੱਦਾ ਗਰਮਾਇਆ/ ਪ੍ਰਤਾਪ ਬਾਜਵਾ ਨੇ ਪੋਸਟ ਜਾਰੀ ਕਰ ਕੇ ਸਰਕਾਰ ਵੱਲ ਸਾਧਿਆ ਨਿਸ਼ਾਨਾ/ ਡੀਐਸਪੀ ਨੇ ਦੋਸ਼ ਨਕਾਰੇ, ਕੇਵਲ ਖਸਤਾਹਾਲ ਕਮਰੇ ਡੇਗਣ ਦਾ ਕੀਤਾ ਦਾਅਵਾ

0
15
Oplus_131072

ਗੁਰਦਾਸਪੁਰ ਅਧੀਨ ਆਉਂਦੇ ਕਾਹਨੂੰਵਾਲ ਵਿਖੇ ਇਕ ਮਸੀਤ ਡੇਗਣ ਦੇ ਮੁੱਦੇ ਦੇ ਸਿਆਸਤ ਗਰਮਾ ਗਈ ਸੀ। ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਪੋਸਟ ਜਾਰੀ ਕਰਦਿਆਂ ਪੰਜਾਬ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਐ। ਉਧਰ ਪ੍ਰਤਾਪ ਬਾਜਵਾ ਦੇ ਟਵੀਟ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਵੀ ਆਪਣਾ ਪੱਖ ਮੀਡੀਆ ਸਾਹਮਣੇ ਰੱਖਿਆ ਐ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵੱਲੋਂ ਕੀਤਾ ਗਿਆ ਦਾਅਵਾ ਬੇਬੁਨਿਆਦ ਐ। ਉਨ੍ਹਾਂ ਕਿਹਾ ਕਿ ਜਿਸ ਥਾਂ ਤੋਂ ਮਸਜਿਦ  ਡਿਗਾਏ ਜਾਣ ਦੀ ਗੱਲ ਕਹੀ ਜਾ ਰਹੀ ਐ ਉਥੇ ਅਸਲ ਵਿਚ ਕੋਈ ਮਸਜਿਦ ਮੌਜੂਦ ਹੀ ਨਹੀਂ ਸੀ।  ਇੱਥੇ ਸਿਰਫ ਇੱਕ ਮਜ਼ਾਰ ਹੈ ਜਿਸ ਦੀ ਦੇਖਭਾਲ ਪਿੰਡ ਵਾਲੇ ਹੀ ਕਰ ਰਹੇ ਹਨ ਪਰ ਮਜਾਰ ਦੇ ਨੇੜੇ ਬਣੇ ਕਮਰਿਆਂ ਦੀ ਹਾਲਤ ਖਸਤਾ ਹੋ ਚੁੱਕੀ ਸੀ, ਜਿਸ ਨੂੰ ਸਰਪੰਚ ਵੱਲੋਂ ਲੋਕਾਂ ਦੇ ਕਹਿਣ ਤੇ ਡਿਗਾਇਆ ਗਿਆ ਹੈ।  ਡੀਐਸਪੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਇਹ ਜਮੀਨ ਵਕਫ ਬੋਰਡ ਦੀ ਹੈ ਪਰ ਇੱਥੇ ਕੋਈ ਮਸੀਤ ਨਹੀਂ ਸੀ। ਵਕਫ ਬੋਰਡ ਦੀ ਥਾਂ ਤੋਂ ਉਸਾਰੀ ਢਾਏ ਜਾਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਹ ਪੰਚਾਇਤ ਤੇ ਵਕਫ ਬੋਰਡ ਵਿਚਾਲੇ ਦਾ ਮਸਲਾ ਐ, ਜਿਸ ਬਾਰੇ ਉਹ ਹੀ ਦੱਸ ਸਕਦੇ ਨੇ।

LEAVE A REPLY

Please enter your comment!
Please enter your name here