Viral News ਜਲੰਧਰ ’ਚ ਪੁਲਿਸ ਤੇ ਸਖਸ਼ ਵਿਚਾਲੇ ਧੱਕਾਮੁੱਕੀ ਦੀ ਵੀਡੀਓ ਵਾਇਰਲ/ ਪੁਲਿਸ ਨੇ ਘਟਨਾ ਸਬੰਧੀ ਦਿੱਤੀ ਸਫਾਈ/ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਕਾਰਨ ਵਾਪਰੀ ਸੀ ਘਟਨਾ By admin - June 12, 2025 0 26 Facebook Twitter Pinterest WhatsApp ਜਲੰਧਰ ਸ਼ਹਿਰ ਵਿਚ ਪੁਲਿਸ ਮੁਲਾਜਮਾਂ ਵੱਲੋਂ ਇਕ ਸਖਸ਼ ਨਾਲ ਧੱਕਾਮੁੱਕੀ ਦੀ ਵੀਡੀਓ ਸ਼ੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਵਾਇਰਲ ਹੋ ਰਹੀ ਐ। ਖਬਰਾਂ ਮੁਤਾਬਕ ਇਹ ਵੀਡੀਓ ਜਲੰਧਰ ਬਸਤੀ ਸ਼ੇਖ ਨੇੜਲੀ ਘਾਹ ਮੰਡੀ ਇਲਾਕੇ ਦੀ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਪੁਲਿਸ ਨਾਕੇ ਨੇੜੇ ਦੋ ਜਣੇ ਪੈਸਿਆਂ ਨੂੰ ਲੈ ਕੇ ਲੜ ਰਹੇ ਸੀ। ਜਦੋਂ ਮਹਿਲਾ ਸਬ ਇੰਸਪੈਕਟਰ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਇਕ ਸਖਸ ਨੇ ਮਹਿਲਾ ਅਧਿਕਾਰੀ ਨਾਲ ਗਲਤ ਵਿਵਹਾਰ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਨੇ ਧੱਕਾਮੁੱਕੀ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ। ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ, ਪੁਲਿਸ ਉਸਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਆਈ। ਬਾਦ ਵਿਚ ਥਾਣੇ ਪਹੁੰਚੇ ਵਾਰਿਸਾਂ ਨੇ ਆਦਮੀ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਬਾਰੇ ਦੱਸਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਰਿਹਾਅ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ-5 ਦੀ ਇੱਕ ਟੀਮ ਮਹਿਲਾ ਸਬ-ਇੰਸਪੈਕਟਰ ਦੇ ਨਾਲ ਘਾਸ ਮੰਡੀ ਚੌਕ ‘ਤੇ ਨਾਕਾਬੰਦੀ ਕਰਕੇ ਜਾਂਚ ਕਰ ਰਹੀ ਸੀ। ਇਸ ਦੌਰਾਨ, ਚੈੱਕ ਪੋਸਟ ਤੋਂ 50 ਮੀਟਰ ਦੀ ਦੂਰੀ ‘ਤੇ ਦੋ ਵਿਅਕਤੀ ਆਪਸ ਵਿੱਚ ਲੜ ਰਹੇ ਸਨ। ਜਦੋਂ ਪੁਲਿਸ ਝਗੜੇ ਨੂੰ ਰੋਕਣ ਗਈ ਤਾਂ ਇੱਕ ਵਿਅਕਤੀ ਨੇ ਮਹਿਲਾ ਅਧਿਕਾਰੀ ਦਾ ਕਾਲਰ ਫੜ ਲਿਆ ਅਤੇ ਉਸਨੂੰ ਧੱਕਾ ਦੇ ਦਿੱਤਾ। ਇਸ ਤੋਂ ਬਾਅਦ, ਟੀਮ ਨੇ ਕਿਸੇ ਤਰ੍ਹਾਂ ਉਸਨੂੰ ਕਾਬੂ ਕਰ ਲਿਆ, ਪਰ ਬਾਅਦ ਵਿਚ ਉਸ ਦੇ ਮਾਨਸਿਕ ਤੌਰ ਤੇ ਬਿਮਾਰ ਹੋਣ ਦੇ ਚਲਦਿਆਂ ਛੱਡ ਦਿੱਤਾ ਗਿਆ ਐ।