ਚੰਡੀਗੜ੍ਹ ’ਚ ਖਜਾਨਾ ਮੰਤਰੀ ਹਰਪਾਲ ਚੀਮਾ ਦੀ ਪ੍ਰੈੱਸ ਕਾਨਫਰੰਸ/ ਰਵੀਦਾਸ ਜੈਯੰਤੀ ਸਮਾਗਮਾਂ ਬਾਰੇ ਸਾਂਝਾ ਕੀਤੀ ਜਾਣਕਾਰੀ/ ਦੇਸ਼ ਭਰ ਅੰਦਰ 4 ਵੱਡੀਆਂ ਯਾਤਰਾਵਾਂ ਕੱਢਣ ਦਾ ਐਲਾਨ

0
5

ਪੰਜਾਬ ਸਰਕਾਰ ਵੱਲੋਂ ਭਗਤ ਰਵੀਦਾਸ ਜੀ ਦੇ 650ਵਾਂ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾਉਣ ਦੀਆਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਸਰਕਾਰ ਵੱਲੋਂ ਪਹਿਲਾਂ ਕਰਵਾਏ ਜਾ ਰਹੇ ਵੱਖ ਵੱਖ ਸਮਾਗਮਾਂ ਤੋਂ ਇਲਾਵਾ 4 ਵੱਡੀਆਂ ਯਾਤਰਾਵਾਂ ਕੱਢੀਆਂ ਜਾਣਗੀਆਂ। ਚੰਡੀਗੜ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਫਰਵਰੀ ਮਹੀਨੇ ਭਗਤ ਰਵੀਦਾਸ ਦੇ ਮਨਾਏ ਜਾ ਰਹੇ ਜਨਮ ਦਿਹਾੜੇ ਨੂੰ ਸਮਰਪਿਤ ਵੱਡੇ ਸਮਾਗਮ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਸਰਕਾਰ ਵੱਲੋਂ 4 ਵੱਡੀਆਂ ਯਾਤਰਾਵਾਂ ਕੱਢੀਆਂ ਜਾਣਕਾਰੀਆਂ ਜੋ ਵੱਖ-ਵੱਖ ਇਤਿਹਾਸਕ ਸਥਾਨਾਂ ਤੋਂ ਸ਼ੁਰੂ ਹੋ ਕੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਣਗੀਆਂ।
ਇਨ੍ਹਾਂ ਯਾਤਰਾਵਾਂ ਦੀ ਸ਼ੁਰੂਆਤ 30 ਨਵੰਬਰ ਨੂੰ ਹੋਵੇਗੀ। ਪਹਿਲੀ ਯਾਤਰਾ ਭਗਤ ਰਵੀਦਾਸ ਦੇ ਜਨਮ ਅਸਥਾਨ ਵਾਰਾਣਸੀ (ਉੱਤਰ ਪ੍ਰਦੇਸ਼) ਤੋਂ ਰਵਾਨਾ ਹੋਵੇਗੀ। ਦੂਜੀ ਯਾਤਰਾ 30 ਨਵੰਬਰ ਨੂੰ ਹੀ ਜੰਮੂ ਤੋਂ ਸ਼ੁਰੂ ਕੀਤੀ ਜਾਵੇਗੀ। ਤੀਜੀ ਯਾਤਰਾ ਪਹਿਲੀ ਦਸੰਬਰ ਨੂੰ ਮਾਲਵਾ ਦੇ ਕੇਂਦਰ ਬਠਿੰਡਾ ਤੋਂ ਸ਼ੁਰੂ ਹੋਵੇਗੀ ਅਤੇ ਚੌਥੀ ਯਾਤਰਾ 2 ਦਸੰਬਰ ਨੂੰ ਫ਼ਰੀਦਕੋਟ ਦੀ ਪਵਿੱਤਰ ਧਰਤੀ ਤੋਂ ਰਵਾਨਾ ਕੀਤੀ ਜਾਵੇਗੀ। ਇਹ ਸਾਰੀਆਂ ਯਾਤਰਾਵਾਂ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਗੜ੍ਹਸ਼ੰਕਰ ਵਿਖੇ ਆ ਕੇ ਸੰਪੂਰਨ ਹੋਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੀਆਂ “ਬੇਗਮਪੁਰਾ” ਦੇ ਸੰਕਲਪ, ਆਪਸੀ ਭਾਈਚਾਰੇ, ਬਰਾਬਰਤਾ ਅਤੇ ਸਰਬੱਤ ਦੇ ਭਲੇ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੈ। ਇਹ ਯਾਤਰਾਵਾਂ ਸੰਗਤਾਂ ਨੂੰ ਧਾਰਮਿਕ ਤੇ ਰੂਹਾਨੀ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਦੱਸਿਆ ਕਿ ਯਾਤਰਾਵਾਂ ਦੌਰਾਨ ਸੰਗਤਾਂ ਦੇ ਰਹਿਣ-ਸਹਿਣ, ਲੰਗਰ ਅਤੇ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ, ਜਿਸ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਪਹਿਲਾਂ ਹੀ ਅਰੰਭ ਹੋ ਚੁੱਕੀਆਂ ਹਨ।

LEAVE A REPLY

Please enter your comment!
Please enter your name here