ਗੁਰਦਾਸਪੁਰ ਦੇ ਪਿੰਡਾਂ ’ਚ ਮੋਟਰ ਚੋਰਾਂ ਦੀ ਦਹਿਸ਼ਤ/ ਦੋ ਦਿਨਾਂ ਅੰਦਰ 10 ਟਿਊਬਵੈੱਲਾਂ ਤੋਂ ਮੋਟਰਾਂ ਚੋਰੀ/ ਕਿਸਾਨਾਂ ’ਚ ਹਾਹਾਕਾਰ, ਪੁਲਿਸ ਤੋਂ ਮੰਗੀ ਕਾਰਵਾਈ

0
2

ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪਿੰਡਾਂ ਅੰਦਰ ਮੋਟਰ ਚੋਰਾਂ ਦੀਆਂ ਸਰਗਰਮੀਆਂ ਤੋਂ ਕਿਸਾਨ ਡਾਂਢੇ ਪ੍ਰੇਸ਼ਾਨ ਹਨ। ਤਾਜ਼ਾ ਘਟਨਾ ਵਿਚ ਚੋਰਾਂ ਨੇ ਪਿੰਡ ਅੱਬਲ ਖੈਰ ਵਿਖੇ ਕਿਸਾਨਾਂ ਦੇ ਟਿਊਬਵੈੱਲਾਂ ਤੋਂ ਕਈ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਿਸਾਨਾਂ ਦੇ ਦੱਸਣ ਮੁਤਾਬਕ ਇਥੇ ਦੋ ਦਿਨਾਂ ਦੌਰਾਨ 10 ਦੇ ਕਰੀਬ ਮੋਟਰਾਂ ਚੋਰੀ ਹੋ ਚੁੱਕੀਆਂ ਹਨ, ਜਿਸ ਕਾਰਨ ਕਿਸਾਨਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਕਿਸਾਨਾਂ ਮੁਤਾਬਕ ਇਹ ਕੰਮ ਨਸ਼ਈ ਕਿਸਮ ਦੇ ਚੋਰਾਂ ਦਾ ਹੈ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਮੰਗੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਮਨਜੀਤ ਸਿੰਘ ਲਾਡੀ,  ਤਰਸੇਮ ਸਿੰਘ ਸੈਣੀ, ਸਨਬੀਰ ਸਿੰਘ ਸੰਨੀ ਅਤੇ ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਲਗਾਤਾਰ ਸਾਡੀਆਂ 10 ਮੋਟਰਾਂ ਚੋਰੀ ਹੋਈਆਂ ਹਨ ਜਿਸ ਵਿੱਚ ਪੰਜ ਹਾਸਪਾਵਰ ਅਤੇ ਤਿੰਨ ਹਾਰਸ ਪਾਵਰ ਦੀਆਂ ਮੋਟਰਾਂ ਸ਼ਾਮਿਲ ਹਨ। ਇੱਥੋਂ ਤਕ ਕਿ ਚੋਰਾਂ ਨੇ ਸਮਰਸੀਪਲ ਪੰਪ ਦੀਆਂ ਤਾਰਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਕਈ ਮੋਟਰਾਂ ਦੀਆਂ ਤਾਰਾਂ ਉਤਾਰ ਕੇ ਲੈ ਗਏ ਹਨ।
ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਢਿੱਲੀ ਕਾਰਵਾਈ ਦੇ ਇਲਜਾਮ ਲਾਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੁਲਿਸ ਨੂੰ ਕਈ ਵਾਰ ਇਤਲਾਹ ਦੇ ਚੁੱਕੇ ਹਨ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਨਸ਼ਈ ਕਿਸਮ ਦੇ ਲੋਕਾਂ ਦਾ ਹੈ, ਜਿਨ੍ਹਾਂ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਕਿਸਾਨਾਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਖੁਦ ਕਾਨੂੰਨ ਹੱਥ ਵਿਚ ਲੈਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਮੋਟਰਾਂ ਚੋਰੀ ਹੋਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ ਨਾਲ ਫਸਲਾਂ ਵੀ ਖਰਾਬ ਹੋ ਰਹੀਆਂ ਨੇ। ਕਿਸਾਨਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here